ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ
Tuesday, Nov 17, 2020 - 07:30 PM (IST)
ਵਾਸ਼ਿੰਗਟਨ (ਇੰਟ) : ਅਮਰੀਕੀ ਦਵਾਈ ਕੰਪਨੀ ਫਾਈਜ਼ਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਇਕ ਪਾਇਲਟ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ, ਜਿਸ ਦਾ ਟੀਚਾ ਅਮਰੀਕੀ ਸੂਬਿਆਂ ਰੋਡ ਆਈਲੈਂਡ, ਟੈਕਸਾਸ, ਨਿਊ ਮੈਕਸੀਕੋ ਤੇ ਟੈਨੇਸੀ ਵਿਚ ਕੋਰੋਨਾ ਵਾਇਰਸ ਵੈਕਸੀਨ ਦੀ ਡਿਲਵਰੀ ਤੇ ਵੰਡ ਪੁਖਤਾ ਕਰਨਾ ਹੈ। ਕੰਪਨੀ ਨੇ ਇਕ ਪ੍ਰੈੱਸ ਨੋਟ ਵਿਚ ਕਿਹਾ ਕਿ ਸਬੰਧਿਤ ਅਮਰੀਕੀ ਕੰਪਨੀਆਂ ਦੇ ਨਾਲ ਨਿਰਮਾਣ ਕਰਨ ਨੂੰ ਲੈ ਕੇ ਫਾਈਜ਼ਰ ਨੇ ਕੋਵਿਡ-19 ਵੈਕਸੀਨ ਨਾਲ ਸਬੰਧਿਤ ਸੂਬਿਆਂ ਯੋਜਨਾ, ਤਾਇਨਾਤੀ ਤੇ ਪ੍ਰਸ਼ਾਸਨ ਨੂੰ ਬਿਹਤਰ ਸਮਰਥਨ ਦੇਣ ਵਿਚ ਮਦਦ ਕਰਨ ਦੇ ਲਈ ਪਾਈਲਟ ਪ੍ਰੋਗਰਾਮ ਲਾਂਚ ਕੀਤਾ ਹੈ।
ਇਹ ਵੀ ਪੜ੍ਹੋ:- ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ 'ਚ ਦੱਸਿਆ 'ਨਾਇਕ'
ਇਸ ਪ੍ਰੋਗਰਾਮ ਦੀ ਸਿੱਖਿਆ ਨਾਲ ਹੋਰ ਸੂਬਿਆਂ ਵਿਚ ਟੀਕੇ ਦੇ ਅਸਰਦਾਰ ਟੀਕਾਕਰਨ ਪ੍ਰੋਗਰਾਮ ਬਣਾਉਣ ਵਿਚ ਮਦਦ ਕਰਨ ਦੇ ਲਈ ਲਾਗੂ ਕੀਤੀ ਜਾਵੇਗੀ। ਫਾਈਜ਼ਰ ਮੁਤਾਬਕ ਚਾਰ ਅਮਰੀਕੀ ਸੂਬਿਆਂ ਨੂੰ ਉਨ੍ਹਾਂ ਦੇ ਆਕਾਰ, ਆਬਾਦੀ ਦੀ ਭਿੰਨਤਾ ਤੇ ਟੀਕਾਕਰਨ ਬੁਨਿਆਦੀ ਢਾਂਚੇ ਦੇ ਨਾਲ-ਨਾਲ ਪੇਂਡੂ ਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਆਬਾਦੀ ਤੱਕ ਪਹੁੰਚਣ ਦੀ ਲੋੜ ਦੇ ਕਾਰਣ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਫਾਈਜ਼ਰ ਨੇ ਜਰਮਨੀ ਬਾਇਓਟੈਕਨੋਲਾਜੀ ਕੰਪਨੀ ਬਾਇਓਐੱਨਟੈਕ ਦੇ ਨਾਲ ਮਿਲ ਕੇ ਵੈਕਸੀਨ ਵਿਕਸਿਤ ਕੀਤੀ ਹੈ। ਜਿਵੇਂ ਕਿ ਗੈਰ-ਰਜਿਸਟਰਡ ਟੀਕਾ ਤੀਜੇ ਪੜਾਅ ਦੇ ਮੈਡੀਕਲ ਪ੍ਰੀਖਣਾਂ ਦੇ ਨਾਲ ਚੱਲ ਰਿਹਾ ਹੈ। ਇਸ ਟੀਕੇ ਦੇ ਰਚਨਾਕਾਰਾਂ ਨੇ ਇਸ ਦੇ 90 ਫੀਸਦੀ ਤੋਂ ਵਧੇਰੇ ਅਸਰਦਾਰ ਹੋਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ:- ਇਸ ਮਹੀਨੇ ਲਾਂਚ ਹੋਵੇਗਾ ਨੋਕੀਆ ਦਾ ਇਹ ਸਮਾਰਟਫੋਨ, ਕੰਪਨੀ ਨੇ ਜਾਰੀ ਕੀਤਾ ਟੀਜ਼ਰ