ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ, ਲਪੇਟ 'ਚ ਆਈਆਂ ਕਈ ਕਾਰਾਂ, 12 ਲੋਕਾਂ ਦੀ ਮੌਤ

Saturday, Nov 12, 2022 - 12:15 PM (IST)

ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ, ਲਪੇਟ 'ਚ ਆਈਆਂ ਕਈ ਕਾਰਾਂ, 12 ਲੋਕਾਂ ਦੀ ਮੌਤ

ਅਬੂਜਾ (ਭਾਸ਼ਾ)- ਨਾਈਜੀਰੀਆ ਦੇ ਉੱਤਰੀ-ਕੇਂਦਰੀ ਕੋਗੀ ਸੂਬੇ ਵਿੱਚ ਇੱਕ ਪ੍ਰਮੁੱਖ ਸੜਕ ਉੱਤੇ ਇੱਕ ਪੈਟਰੋਲ ਟੈਂਕਰ ਦੇ ਹਾਦਸਾਗ੍ਰਸਤ ਹੋਣ ਅਤੇ ਫਿਰ ਧਮਾਕਾ ਹੋਣ ਨਾਲ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਬੁਲਾਰੇ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਵੀਰਵਾਰ ਰਾਤ ਨੂੰ ਓਫੂ ਕੌਂਸਲ ਖੇਤਰ ਦੀ ਇੱਕ ਪ੍ਰਮੁੱਖ ਸੜਕ 'ਤੇ ਟੈਂਕਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ।

ਇਹ ਵੀ ਪੜ੍ਹੋ: ਇਮਰਾਨ ਖ਼ਾਨ 'ਤੇ ਮੁੜ ਹੋ ਸਕਦੈ ਹਮਲਾ, ਵਧਾਈ ਗਈ ਸੁਰੱਖਿਆ, PM ਦੇ ਵਿਸ਼ੇਸ਼ ਸਹਾਇਕ ਨੇ ਕਹੀ ਵੱਡੀ ਗੱਲ

PunjabKesari

ਇਸ ਤੋਂ ਬਾਅਦ ਟੈਂਕਰ ਇਕ ਹੋਰ ਵਾਹਨ ਨਾਲ ਟਕਰਾ ਗਿਆ, ਜਿਸ ਨਾਲ ਉਸ ਵਿਚ ਅੱਗ ਲੱਗ ਗਈ। ਕੋਗੀ ਪੁਲਸ ਕਮਾਂਡ ਦੇ ਨਾਲ ਵਿਲੀਅਮ ਓਵੇ ਅਯਾ ਨੇ ਕਿਹਾ ਕਿ ਟੈਂਕਰ ਨੂੰ ਅੱਗ ਲੱਗ ਗਈ ਅਤੇ ਉਹ ਕਈ ਕਾਰਾਂ ਨੂੰ ਟੱਕਰ ਮਾਰਦਾ ਹੋਇਆ ਅੱਗੇ ਵਧਿਆ ਅਤੇ ਇਸ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਨਾਈਜੀਰੀਆ ਦੇ ਫੈਡਰਲ ਰੋਡ ਸੇਫਟੀ ਕੋਰ ਦੇ ਬੀਸੀ ਕਾਜ਼ਿਮ ਨੇ ਕਿਹਾ ਕਿ ਇਕ ਹਾਦਸੇ 'ਚ 18 ਲੋਕ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ: ਮੈਕਸੀਕੋ ਦੇ ਬਾਰ ’ਚ ਦਾਖ਼ਲ ਹੋਏ 7 ​​ਬੰਦੂਕਧਾਰੀ, 9 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ


author

cherry

Content Editor

Related News