ਪਾਕਿ ''ਚ ਜਨਤਾ ਦਾ ਬੁਰਾ ਹਾਲ, ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
Friday, Jul 16, 2021 - 11:42 AM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਜਨਤਾ ਮਹਿੰਗਾਈ ਦੀ ਮਾਰ ਨਾਲ ਜੂਝ ਰਹੀ ਹੈ।ਇਸ 'ਤੇ ਇਮਰਾਨ ਸਰਕਾਰ ਨੇ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ਦੀ ਕੀਮਤਾਂ ਵਿਚ ਵਾਧਾ ਕਰ ਕੇ ਇੱਥੋਂ ਦੀ ਜਨਤਾ 'ਤੇ ਆਰਥਿਕ ਬੋਝ ਵਧਾ ਦਿੱਤਾ ਹੈ। ਸਰਕਾਰ ਨੇ ਪੈਟਰੋਲ ਦੀ ਕੀਮਤ ਵਿਚ 5.40 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿਚ 2.54 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ।
ਪਾਕਿਸਤਾਨ ਦੇ ਡਾਨ ਅਖ਼ਬਾਰ ਨੇ ਲਿਖਿਆ ਹੈ ਕਿ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੀ ਸਰਕਾਰ ਨੇ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਅਖ਼ਬਾਰ ਮੁਤਾਬਕ ਤਬਦੀਲੀ ਦੇ ਬਾਅਦ ਪੈਟਰੋਲ ਦੀ ਕੀਮਤ ਦੇਸ਼ ਵਿਚ 118.09 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 116.5 ਰੁਪਏ ਪ੍ਰਤੀ ਲੀਟਰ ਹੋ ਗਈ ਹੈ।ਪੈਟਰੋਲ ਅਤੇ ਡੀਜ਼ਲ ਵਿਚ ਆਈ ਤੇਜ਼ੀ ਦਾ ਅਸਰ ਕੈਰੋਸਿਨ ਆਇਲ ਅਤੇ ਲਾਈਟ ਡੀਜ਼ਲ ਆਇਲ (ਐੱਲ.ਡੀ.ਓ.) 'ਤੇ ਪਿਆ ਹੈ ਮਤਲਬ ਉਹਨਾਂ ਦੀ ਕੀਮਤ ਵਿਚ ਕ੍ਰਮਵਾਰ 139 ਰੁਪਏ ਪ੍ਰਤੀ ਲੀਟਰ ਅਤੇ 127 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ। ਇਸ ਮਗਰੋਂ ਕੈਰੋਸਿਨ ਦੀ ਨਵੀਂ ਕੀਮਤ 87.47 ਰੁਪਏ ਪ੍ਰਤੀ ਲੀਟਰ ਅਤੇ ਐੱਲ.ਡੀ.ਓ. ਦੀ 84.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਹਿੰਦੂਆਂ, ਈਸਾਈਆਂ ਦਾ ਜ਼ਬਰੀ ਕਰਵਾਇਆ ਜਾ ਰਿਹੈ ਧਰਮ ਪਰਿਵਰਤਨ : ਅਮਰੀਕੀ ਸਾਂਸਦ
ਇਹਨਾਂ ਕੀਮਤਾਂ ਦੇ ਵਧਣ ਦੀ ਜਾਣਕਾਰੀ ਪ੍ਰਧਾਨ ਮੰਤਰੀ ਦੇ ਰਾਜਨੀਤਕ ਮਾਮਲਿਆਂ ਦੇ ਵਿਸ਼ੇਸ਼ ਸਕੱਤਰ ਸ਼ਾਹਬਾਜ਼ ਗਿਲ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਨੇ ਆਇਲ ਐਂਡ ਗੈਸ ਰੈਗੁਲੇਟਰੀ ਅਥਾਰਿਟੀ (ਓਗਰਾ) ਵੱਲੋਂ ਪ੍ਰਸਤਾਵਿਤ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾ ਲਿਆਉਣ ਅਤੇ ਦੇਸ਼ ਦੀ ਜਨਤਾ ਨੂੰ ਵੱਡੀ ਰਾਹਤ ਦਿੱਤੀ ਜਾਣ ਦੀ ਗੱਲ ਕਹੀ ਹੈ। ਆਪਣੇ ਇਕ ਟਵੀਟ ਵਿਚ ਓਗਰਾ ਦਾ ਕਹਿਣਾ ਸੀ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕਾਫੀ ਤੇਜ਼ੀ ਆਈ ਹੈ। ਇਸ ਨੂੰ ਦੇਖਦੇ ਹੋਏ ਓਗਰਾ ਵਿਚ ਪੈਟਰੋਲ ਦੀ ਕੀਮਤ ਵਿਚ 11.4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦੀ ਸਿਫਾਰਿਸ਼ ਕੀਤੀ ਸੀ ਪਰ ਇਮਰਾਨ ਖਾਨ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਜਾਣਦੇ ਹੋਏ ਇਸ ਵਿਚ ਸਿਰਫ 5.40 ਰੁਪਏ ਦਾ ਵਾਧਾ ਕੀਤਾ ਹੈ।