ਪਾਕਿਸਤਾਨ ਦੇ ਗਲੇ ਦੀ ਹੱਡੀ ਨਾ ਬਣ ਜਾਵੇ 'ਮੱਕਾ ਪੈਕਟ' ! ਮਾਹਿਰਾਂ ਨੇ ਜਤਾਈ ਚਿੰਤਾ

Friday, Sep 11, 2026 - 12:51 PM (IST)

ਪਾਕਿਸਤਾਨ ਦੇ ਗਲੇ ਦੀ ਹੱਡੀ ਨਾ ਬਣ ਜਾਵੇ 'ਮੱਕਾ ਪੈਕਟ' ! ਮਾਹਿਰਾਂ ਨੇ ਜਤਾਈ ਚਿੰਤਾ

ਇੰਟਰਨੈਸ਼ਨਲ ਡੈਸਕ- 7 ਅਗਸਤ 2026 ਨੂੰ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਵਿਚਾਲੇ ਸਾਈਨ ਕੀਤੇ ਗਏ 'ਮੱਕਾ ਜੁਆਇੰਟ ਡਿਫ਼ੈਂਸ ਐਗਰੀਮੈਂਟ' ਦੇ ਪਾਕਿਸਤਾਨ ਦੀ ਸੰਪ੍ਰਭੁਤਾ ਅਤੇ ਖੇਤਰੀ ਭੂਮਿਕਾ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਇੱਕ ਨਵੀਂ ਬਹਿਸ ਛਿੜ ਗਈ ਹੈ। ਮੱਕਾ 'ਚ ਹੋਏ ਇਸ ਤਿੰਨ ਦੇਸ਼ੀ ਸਮਝੌਤੇ 'ਚ ਸ਼ਰਤ ਰੱਖੀ ਗਈ ਹੈ ਕਿ ਕਿਸੇ ਵੀ ਇੱਕ ਦੇਸ਼ 'ਤੇ ਹੋਇਆ ਹਮਲਾ ਤਿੰਨਾਂ ਦੇਸ਼ਾਂ 'ਤੇ ਹਮਲਾ ਮੰਨਿਆ ਜਾਵੇਗਾ। ਇਹ ਸਮਝੌਤਾ ਸਤੰਬਰ 2025 'ਚ ਪਾਕਿਸਤਾਨ ਅਤੇ ਸਾਊਦੀ ਅਰਬ ਵਿਚਾਲੇ ਹੋਏ ਦੁਵੱਲੇ ਰੱਖਿਆ ਸਮਝੌਤੇ ਦਾ ਵਿਸਥਾਰ ਹੈ, ਜਿਸ ਵਿੱਚ ਹੁਣ ਤੁਰਕੀ ਵੀ ਸ਼ਾਮਲ ਹੋ ਗਿਆ ਹੈ।

ਇਸ ਸਮਝੌਤੇ ਬਾਰੇ ਦੁਨੀਆ ਭਰ ਦੇ ਮੀਡੀਆ 'ਚ ਚਰਚਾ ਛਿੜੀ ਹੈ ਕਿ ਪਾਕਿਸਤਾਨ ਦੇ ਗੰਭੀਰ ਆਰਥਿਕ ਸੰਕਟ ਅਤੇ ਸਾਊਦੀ ਅਰਬ ਵੱਲੋਂ ਮਿਲੇ ਅਰਬਾਂ ਡਾਲਰਾਂ ਦੇ ਫੰਡਾਂ ਦੇ ਬਦਲੇ, ਪਾਕਿਸਤਾਨੀ ਫ਼ੌਜ ਸਾਊਦੀ ਅਰਬ ਦੀ ਸੁਰੱਖਿਆ ਲਈ ਇੱਕ 'ਸਬ-ਕੰਟਰੈਕਟਰ' ਵਜੋਂ ਕੰਮ ਕਰ ਰਹੀ ਹੈ। ਮਾਹਿਰਾਂ ਅਨੁਸਾਰ, ਖਾੜੀ ਖੇਤਰ ਅਤੇ ਇਰਾਨ ਵਿਚਾਲੇ ਚੱਲ ਰਹੇ ਤਣਾਅ 'ਚ ਪਾਕਿਸਤਾਨੀ ਫ਼ੌਜ, ਡ੍ਰੋਨ ਅਤੇ ਏਅਰ-ਡਿਫ਼ੈਂਸ ਸਿਸਟਮਾਂ ਦੀ ਤਾਇਨਾਤੀ ਪਾਕਿਸਤਾਨ ਨੂੰ ਵਿਦੇਸ਼ੀ ਜੰਗਾਂ 'ਚ ਧੱਕ ਸਕਦੀ ਹੈ, ਜਿਸ ਨਾਲ ਉਸ ਦੀ ਆਪਣੀ ਸੁਤੰਤਰ ਵਿਦੇਸ਼ ਨੀਤੀ ਨੂੰ ਡੂੰਘੀ ਸੱਟ ਵੱਜੇਗੀ।

ਇਹ ਵੀ ਪੜ੍ਹੋ- 'ਸਾਨੂੰ ਜਿਤਾਓ, ਹਰੇਕ ਵੋਟਰ ਨੂੰ ਦੇਵਾਂਗੇ 5,000 ਡਾਲਰ..!', ਟਰੰਪ ਨੇ ਕਰ'ਤਾ ਵੱਡਾ ਐਲਾਨ

ਅਮਰੀਕਾ ਦੇ ਖਾੜੀ ਖੇਤਰ 'ਚੋਂ ਘਟਦੇ ਪ੍ਰਭਾਵ ਵਿਚਾਲੇ ਸਾਊਦੀ ਅਰਬ ਅਤੇ ਤੁਰਕੀ ਆਪਣੇ ਖੇਤਰੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ, ਜਿਸ ਲਈ ਸਾਊਦੀ ਅਰਬ ਪੈਸਾ ਮੁਹੱਈਆ ਕਰਵਾ ਰਿਹਾ ਹੈ, ਜਦਕਿ ਤੁਰਕੀ ਆਪਣੀ ਰੱਖਿਆ ਟੈਕਨਾਲੋਜੀ ਅਤੇ ਪਾਕਿਸਤਾਨ ਆਪਣੀ ਫ਼ੌਜ ਤੇ ਫ਼ੌਜੀ ਅਨੁਭਵ ਰਾਹੀਂ ਯੋਗਦਾਨ ਪਾ ਰਹੇ ਹਨ।

ਹਾਲਾਂਕਿ ਤਿੰਨਾਂ ਦੇਸ਼ਾਂ ਨੇ ਇਸ ਸਮਝੌਤੇ ਨੂੰ ਸ਼ਾਂਤੀਪੂਰਨ ਅਤੇ ਕੇਵਲ "ਰੱਖਿਆਤਮਕ" ਦੱਸਿਆ ਹੈ, ਪਰ ਇਰਾਨ ਨਾਲ ਪਾਕਿਸਤਾਨ ਦੇ ਸਬੰਧਾਂ 'ਤੇ ਇਸ ਦੇ ਪ੍ਰਭਾਵਾਂ ਨੂੰ ਲੈ ਕੇ ਪਾਕਿਸਤਾਨੀ ਰਾਜਨੀਤਿਕ ਹਲਕਿਆਂ ਵਿੱਚ ਚਿੰਤਾ ਜਤਾਈ ਜਾ ਰਹੀ ਹੈ। ਬੀਤੇ ਦਿਨੀਂ ਇਰਾਨ ਦੇ ਸਮਰਥਨ ਵਾਲੇ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ 'ਤੇ ਕੀਤੇ ਗਏ ਹਮਲਿਆਂ ਮਗਰੋਂ ਇਹ ਚਰਚਾ ਛਿੜ ਗਈ ਸੀ ਕਿ ਪਾਕਿਸਤਾਨ ਸਾਊਦੀ ਦੀ ਮਦਦ ਲਈ ਹੂਤੀਆਂ 'ਤੇ ਹਮਲਾ ਕਰ ਸਕਦਾ ਹੈ, ਪਰ ਮਾਹਿਰਾਂ ਨੇ ਇਸ ਗੱਲ 'ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਕਿਤੇ ਪਾਕਿਸਤਾਨ ਬੇਗਾਨੀ ਜੰਗ 'ਚ ਕੁੱਦ ਕੇ ਆਪਣਾ ਨੁਕਸਾਨ ਨਾ ਕਰਵਾ ਲਵੇ।

ਇਹ ਵੀ ਪੜ੍ਹੋ- 13 ਸਾਲਾਂ ਤੋਂ ਫਰਾਰ ਚੱਲ ਰਹੇ ਹਰਨੇਕ ਸਿੰਘ ਨੂੰ US ਤੋਂ ਕਰਵਾਇਆ ਗਿਆ ਡਿਪੋਰਟ ! ਦਿੱਲੀ ਉਤਰਦਿਆਂ ਹੀ CBI ਨੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News