ਇਮਰਾਨ ਨੂੰ ਧਮਕੀ ਦੇਣ ਵਾਲੇ ਪੱਤਰ ਦੀ ਜਾਂਚ ਲਈ ਅਦਾਲਤ ''ਚ ਪਟੀਸ਼ਨ ਦਾਇਰ

Thursday, Mar 31, 2022 - 01:32 AM (IST)

ਇਮਰਾਨ ਨੂੰ ਧਮਕੀ ਦੇਣ ਵਾਲੇ ਪੱਤਰ ਦੀ ਜਾਂਚ ਲਈ ਅਦਾਲਤ ''ਚ ਪਟੀਸ਼ਨ ਦਾਇਰ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਰੋਧੀ ਧਿਰ ਦੇ ਬੇਭਰੋਸਗੀ ਪ੍ਰਸਤਾਵ ਤੋਂ ਪਹਿਲਾਂ ਜਿਸ ਧਮਕੀ ਪੱਤਰ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਸ ਦੇ ਪਿਛੇ ਵਿਦੇਸ਼ੀ ਸ਼ਕਤੀਆਂ ਦੇ ਹੋਣ ਦਾ ਸਬੂਤ ਹੈ, ਹੁਣ ਉਹ ਮਾਮਲਾ ਸੁਪਰੀਮ ਕੋਰਟ 'ਚ ਪਹੁੰਚ ਗਿਆ ਹੈ। ਇਸ ਪੱਤਰ ਨੂੰ ਬੁੱਧਵਾਰ ਨੂੰ ਸੀਨੀਅਰ ਪੱਤਰਕਾਰਾਂ ਨਾਲ ਵੀ ਸਾਂਝਾ ਕੀਤਾ ਗਿਆ। ਐਕਸਪ੍ਰੈੱਸ ਟ੍ਰਿਊਬਨ ਨੇ ਬੁੱਧਵਾਰ ਨੂੰ ਇਸ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਪੈਨ ਨੂੰ ਆਧਾਰ ਨਾਲ ਅੱਜ ਕਰਵਾ ਲਓ ਲਿੰਕ, ਨਹੀਂ ਤਾਂ ਭਰਨਾ ਪੈ ਸਕਦੈ ਜੁਰਮਾਨਾ

ਚੋਟੀ ਦੀ ਅਦਾਲਤ 'ਚ ਵਕੀਲ ਜੁਲਫੀਕਾਰ ਅਹਿਮਦ ਭੁੱਟਾ ਨੇ ਪਟੀਸ਼ਨ ਦਾਇਰ ਕਰ ਪੱਤਰ ਦੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਇਹ ਇਕ ਅਸਾਧਾਰਨ ਸਥਿਤੀ ਹੈ, ਜੋ ਮਿੱਤਰ ਦੇਸ਼ਾਂ ਵਿਰੁੱਧ ਨਫ਼ਰਤ ਪੈਦਾ ਕਰਕੇ ਦੇਸ਼ 'ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਤੋੜ ਸਕਦੀ ਹੈ। ਉਨ੍ਹਾਂ ਨੇ ਪ੍ਰਤੀਵਾਧੀ ਦੇ ਰੂਪ 'ਚ ਕਾਨੂੰਨ ਅਤੇ ਨਿਆਂ ਵਿਭਾਗ ਦੇ ਸਕੱਤਰ ਰਾਹੀਂ ਫੈਡਰੇਸ਼ਨ ਆਫ਼ ਪਾਕਿਸਤਾਨ ਦਾ ਨਾਂ ਦਿੱਤਾ। ਪਟੀਸ਼ਨਕਰਤਾ ਨੇ ਅਦਾਲਤ ਨੂੰ ਕਿਹਾ ਕਿ ਉਹ ਉੱਤਰਦਾਤਾ ਨੂੰ ਇਸ ਮਾਮਲੇ ਦੀ ਜਾਂਚ ਲਈ ਸਬੰਧਿਤ ਨਾਗਰਿਕ ਅਤੇ ਫੌਜੀ ਅਧਿਕਾਰੀਆਂ ਨੂੰ ਪੱਤਰ ਸੌਂਪਣ ਦਾ ਨਿਰਦੇਸ਼ ਜਾਰੀ ਕਰਨ।

ਇਹ ਵੀ ਪੜ੍ਹੋ : ਰੂਸ ਨਾਲ ਸਹਿਯੋਗ ਦੀ ਕੋਈ ਹੱਦ ਨਹੀਂ : ਚੀਨ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 27 ਮਾਰਚ ਨੂੰ ਸ਼ੱਕਤੀ ਪ੍ਰਦਰਸ਼ਨ ਦੌਰਾਨ ਕਾਗਜ ਦਾ ਇਕ ਟੁਕੜਾ ਕੱਢ ਕੇ ਦਾਅਵਾ ਕੀਤਾ ਕਿ ਉਹ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਹਟਾਉਣ ਲਈ ਇਕ ਵਿਸ਼ਵਵਿਆਪੀ ਸਾਜਿਸ਼ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ 'ਚ ਪਹਿਲਾਂ ਵੀ ਸ਼ਾਸਨ ਬਦਲਣ 'ਚ ਵਿਦੇਸ਼ੀ ਤੱਤ ਸ਼ਾਮਲ ਸਨ ਪਰ ਹੁਣ ਸਮਾਂ ਬਦਲ ਗਿਆ ਹੈ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਦੇ ਅਧਿਕਾਰਾਂ ਦੀ ਜਾਂਚ ਦੀ ਅਗਵਾਈ ਕਰਨਗੇ ਨਾਰਵੇ ਦੇ ਸਾਬਕਾ ਜੱਜ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News