ਪਾਲਤੂ ਬਿੱਲੀ ਦਾ ਵਿਛੋੜਾ ਸਹਿ ਨਾ ਸਕਿਆ ਮਸ਼ਹੂਰ Body Builder ! ਖ਼ੁਦ ਵੀ ਦੁਨੀਆ ਨੂੰ ਆਖ਼ ਗਿਆ ਅਲਵਿਦਾ
Saturday, Nov 01, 2025 - 10:11 AM (IST)
ਇੰਟਰਨੈਸ਼ਨਲ ਡੈਸਕ- ਬ੍ਰਾਜ਼ੀਲ ਦੇ ਮਸ਼ਹੂਰ ਬਾਡੀ ਬਿਲਡਰ ਰਿਕਾਰਡੋ ਨੋਲਾਸਕੋ ਦੋਸ ਸੈਂਟੋਸ (Ricardo Nolasco dos Santos), ਜੋ ਕਿ ਕਾਡੂ ਸੈਂਟੋਸ (Kadu Santos) ਦੇ ਨਾਂ ਨਾਲ ਜਾਣੇ ਜਾਂਦੇ ਸਨ, ਦਾ ਸਿਰਫ਼ 31 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਰਿਪੋਰਟਾਂ ਅਨੁਸਾਰ, ਕਾਡੂ ਆਪਣੀ ਪਿਆਰੀ ਪਾਲਤੂ ਬਿੱਲੀ ਦੀ ਮੌਤ ਤੋਂ ਬਾਅਦ ਡੂੰਘੇ ਸਦਮੇ 'ਚ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਟ੍ਰੋਕ ਆਇਆ ਤੇ ਹਾਲਤ ਵਿਗੜਦੀ ਗਈ।

ਕਾਡੂ ਸੈਂਟੋਸ ਦੱਖਣੀ ਬ੍ਰਾਜ਼ੀਲ ਦੇ ਰਿਓ ਗਰਾਂਡੇ ਡੋ ਸੁਲ (Rio Grande do Sul) ਰਾਜ 'ਚ ਰਹਿੰਦੇ ਸਨ। ਉਹ 11 ਵਾਰ ਬਾਡੀਬਿਲਡਿੰਗ ਚੈਂਪੀਅਨ ਰਹਿ ਚੁੱਕੇ ਸਨ ਅਤੇ 2 ਵਾਰ ਪ੍ਰਸਿੱਧ “ਮਸਲ ਕਾਂਟੈਸਟ” (Muscle Contest) ਦਾ ਖਿਤਾਬ ਵੀ ਜਿੱਤ ਚੁੱਕੇ ਸਨ। ਉਨ੍ਹਾਂ ਦੀ ਮਜ਼ਬੂਤ ਬਾਡੀ, ਉਭਰੇ ਹੋਏ ਬਾਈਸੈਪਸ ਅਤੇ ਕਠੋਰ ਵਰਕਆਉਟ ਰੂਟੀਨ ਕਰਕੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸਿੱਧ ਸਨ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਲਗਭਗ 13 ਹਜ਼ਾਰ ਫਾਲੋਅਰ ਸਨ, ਜਿੱਥੇ ਉਹ ਫਿਟਨੈਸ ਟਿਪਸ ਅਤੇ ਮੋਟੀਵੇਸ਼ਨਲ ਪੋਸਟਾਂ ਸ਼ੇਅਰ ਕਰਦੇ ਸਨ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਉਨ੍ਹਾਂ ਦੀ ਮਾਤਾ, ਈਵਾ ਨੋਲਾਸਕੋ (Iva Nolasco), ਨੇ ਦੱਸਿਆ ਕਿ ਸਟ੍ਰੋਕ ਤੋਂ ਬਾਅਦ ਕਾਡੂ ਦੇ ਫੇਫੜਿਆਂ 'ਚ ਇਨਫੈਕਸ਼ਨ ਹੋ ਗਿਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਜਨਮ ਤੋਂ ਹੀ ਦਿਲ ਨਾਲ ਸੰਬੰਧਿਤ ਇਕ ਸਮੱਸਿਆ ਸੀ, ਉਨ੍ਹਾਂ ਦੇ ਦਿਲ 'ਚ ਆਮ ਤੌਰ 'ਤੇ ਤਿੰਨ ਦੀ ਥਾਂ ਕੇਵਲ ਦੋ ਵਾਲਵ (bicuspid heart valve) ਸਨ। ਇਹ ਸਮੱਸਿਆ ਸਟ੍ਰੋਕ ਅਤੇ ਇਨਫੈਕਸ਼ਨ ਦੇ ਨਾਲ ਮਿਲ ਕੇ ਘਾਤਕ ਸਾਬਤ ਹੋਈ।
ਕਾਡੂ ਦੀ ਮੰਗੇਤਰ ਸਾਬਰੀਨਾ ਵੋਲਮਨ (Sabrina Wollman), ਜਿਨ੍ਹਾਂ ਨਾਲ ਉਸ ਨੇ ਜੁਲਾਈ ਵਿਚ ਸਗਾਈ ਕੀਤੀ ਸੀ, ਨੇ ਉਸ ਦੀ ਮੌਤ ਤੋਂ ਬਾਅਦ ਭਾਵੁਕ ਸੁਨੇਹਾ ਲਿਖਿਆ,“ਜੇ ਮੈਨੂੰ ਪਤਾ ਹੁੰਦਾ ਕਿ ਸਾਡੀ ਕਹਾਣੀ ਇੱਥੇ ਖਤਮ ਹੋਵੇਗੀ, ਫਿਰ ਵੀ ਮੈਂ ਇਹੀ ਚਾਰ ਸਾਲ ਤੇਰੇ ਨਾਲ ਬਿਤਾਉਂਦੀ। ਇਹ ਮੇਰੇ ਜੀਵਨ ਦੇ ਸਭ ਤੋਂ ਸੁੰਦਰ ਪਲ ਸਨ ਅਤੇ ਮੈਨੂੰ ਪਤਾ ਹੈ ਕਿ ਤੇਰੇ ਲਈ ਵੀ ਸਨ।”
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
