ਪੇਰੂ: ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 48

01/03/2018 10:55:38 AM

ਲੀਮਾ (ਭਾਸ਼ਾ)— ਪੇਰੂ ਵਿਚ ਦੀ ਰਾਜਧਾਨੀ ਲੀਮਾ ਦੇ ਉਤਰ ਵਿਚ ਇਕ ਹਾਈਵੇਅ 'ਤੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਪਹਾੜੀ ਤੋਂ ਹੇਠਾਂ ਡਿੱਗ ਗਈ, ਜਿਸ ਵਿਚ ਘੱਟ ਤੋਂ ਘੱਟ 48 ਲੋਕਾਂ ਦੀ ਮੌਤ ਹੋ ਗਈ। ਬੱਸ ਹੁਆਚੋ ਤੋਂ 55 ਯਾਤਰੀਆਂ ਨੂੰ ਲੈ ਕੇ ਲੀਮਾ ਆ ਰਹੀ ਸੀ। ਉਸ ਦੌਰਾਨ ਇਹ ਹਾਦਸਾ ਵਾਪਰਿਆ। ਬੱਸ ਪਹਾੜੀ ਤੋਂ 100 ਮੀਟਰ ਹੇਠਾਂ ਡਿੱਗੀ ਅਤੇ ਸਮੁੰਦਰ ਕੰਢੇ ਚੱਟਾਨਾਂ 'ਤੇ ਪਲਟ ਗਈ।
ਗ੍ਰਹਿ ਮੰਤਰਾਲੇ ਨੇ ਆਪਣੀ ਫੇਸਬੁੱਕ 'ਤੇ ਪੋਸਟ ਕੀਤਾ ਹੈ ਕਿ ਘਟਨਾ ਵਿਚ ਘੱਟ ਤੋਂ ਘੱਟ 48 ਲੋਕ ਮਾਰੇ ਗਏ ਹਨ। ਪਹਿਲਾਂ ਅਧਿਕਾਰੀ ਨੇ 36 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਪੁਲਸ ਦਾ ਕਹਿਣਾ ਹੈ ਕਿ ਜਵਾਰ-ਭਾਟਾ ਅਤੇ ਲਹਿਰਾਂ ਦੇ ਬੱਸ ਤੱਕ ਪਹੁੰਚਣ ਕਾਰਨ ਰਾਤ ਨੂੰ ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। ਪੁਲਸ ਹੈਲੀਕਾਪਟਰ ਨੇ ਕੁੱਝ ਬਚਾਅ ਕਰਮਚਾਰੀਆਂ ਨੂੰ ਸਿੱਧੇ ਬੱਸ ਕੋਲ ਉਤਾਰਿਆ, ਜਦੋਂ ਕਿ ਹੋਰਾਂ ਨੂੰ ਪੈਦਲ ਹੀ ਉਥੇ ਤੱਕ ਪਹੁੰਚਣਾ ਪਿਆ। ਜਲ-ਸੈਨਾ ਨੇ ਰਾਹਤ ਅਤੇ ਬਚਾਅ ਕੰਮਾਂ ਵਿਚ ਮਦਦ ਲਈ ਆਪਣੀ ਗਸ਼ਤੀ ਕਿਸ਼ਤੀ ਭੇਜੀ ਹੈ। ਹਾਦਸੇ ਵਿਚ ਕਈ ਲੋਕ ਸੁਰੱਖਿਅਤ ਵੀ ਬਚੇ ਹਨ।


Related News