ਇਹਨਾਂ ਦੇਸ਼ਾਂ ਨੇ ਲਾਕਡਾਊਨ ਨੂੰ ਲੈ ਕੇ ਪੇਸ਼ ਕੀਤੀ ਨਵੀਂ ਉਦਾਹਰਣ, ਅਪਣਾਇਆ ਇਹ ਤਰੀਕਾ

Tuesday, Apr 14, 2020 - 08:08 PM (IST)

ਨਵੀਂ ਦਿੱਲੀ- ਇਕ ਪਾਸੇ ਜਿਥੇ ਪੂਰੀ ਦੁਨੀਆ ਕੋਰੋਨਾਵਾਇਰਸ ਕਾਰਣ ਘਰਾਂ ਵਿਚ ਕੈਦ ਹੋਣ ਨੂੰ ਮਜਬੂਰ ਹੈ ਤੇ ਉਹਨਾਂ 'ਤੇ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ, ਉਥੇ ਹੀ ਦੂਜੇ ਪਾਸੇ ਕੁਝ ਦੇਸ਼ ਅਜਿਹੇ ਵੀ ਹਨ ਜਿਹਨਾਂ ਨੇ ਇਸ ਨੂੰ ਲੈ ਕੇ ਕੁਝ ਨਵਾਂ ਤੇ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਦੇਸ਼ ਹਨ ਪੇਰੂ ਤੇ ਪਨਾਮਾ। ਇਹਨਾਂ ਦੇਸ਼ਾਂ ਨੇ ਜੋ ਉਦਾਹਰਣ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਹੈ ਫਿਲਹਾਲ ਉਹ ਵਿਸ਼ਵ ਦੇ ਕਿਸੇ ਦੂਜੇ ਦੇਸ਼ ਵਿਚ ਨਹੀਂ ਹੈ। ਇਥੇ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਲਾਕਡਾਊਨ ਲਾਗੂ ਹੈ ਪਰ ਇਸ ਲਾਕਡਾਊਨ ਦੇ ਅੰਦਰ ਲੋਕਾਂ ਨੂੰ ਲੋੜ ਦਾ ਸਾਮਾਨ ਲੈਣ ਦੀ ਛੋਟ ਵੀ ਦਿੱਤੀ ਗਈ ਹੈ ਤੇ ਇਸ ਦੌਰਾਨ ਜੋ ਤਰੀਕਾ ਅਪਣਾਇਆ ਗਿਆ ਹੈ ਉਹ ਬਿਲਕੁੱਲ ਵੱਖਰਾ ਹੈ।

PunjabKesari

ਪੇਰੂ ਤੇ ਪਨਾਮਾ ਦੀ ਸਰਕਾਰ ਨੇ ਜੈਂਡਰ ਦੇ ਹਿਸਾਬ ਨਾਲ ਇਸ ਲਾਕਡਾਊਨ ਵਿਚ ਲੋਕਾਂ ਨੂੰ ਲੋੜ ਦਾ ਸਾਮਾਨ ਖਰੀਦਣ ਦੇ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਛੋਟ ਦਿੱਤੀ ਹੈ। ਤੁਹਾਨੂੰ ਚਾਹੇ ਇਹ ਮਜ਼ਾਕ ਲੱਗੇ ਪਰ ਇਹ ਸੱਚ ਹੈ। ਇਸ ਛੋਟ ਦੌਰਾਨ ਵੱਖ-ਵੱਖ ਦਿਨਾਂ 'ਤੇ ਔਰਤਾਂ ਤੇ ਪੁਰਸ਼ ਆਪਣੀ-ਆਪਣੀ ਲੋੜ ਦਾ ਸਮਾਨ ਖਰੀਦਣ ਲਈ ਘਰੋਂ ਬਾਹਰ ਨਿਕਲ ਸਕਦੇ ਹਨ। ਇਹਨਾਂ ਵਿਚ ਪੇਰੂ ਵਿਚ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਸਿਰਫ ਪੁਰਸ਼ ਹੀ ਘਰਾਂ ਤੋਂ ਬਾਹਰ ਆਪਣਾ ਜ਼ਰੂਰੀ ਸਾਮਾਨ ਲੈਣ ਨਿਕਲ ਸਕਦੇ ਹਨ। ਉਥੇ ਹੀ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਔਰਤਾਂ ਨੂੰ ਬਾਹਰ ਨਿਕਲਣ ਦੀ ਆਜ਼ਾਦੀ ਦਿੱਤੀ ਗਈ ਹੈ। ਪਰੰਤੂ ਪਨਾਮਾ ਵਿਚ ਇਸ ਦੇ ਉਲਟ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਪੁਰਸ਼ ਘਰਾਂ ਵਿਚੋਂ ਬਾਹਰ ਨਿਕਲ ਸਕਦੇ ਹਨ ਤੇ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਸਿਰਫ ਔਰਤਾਂ ਨੂੰ ਹੀ ਬਾਹਰ ਜਾਣ ਦੀ ਆਗਿਆ ਦਿੱਤੀ ਗਈ ਹੈ। ਐਤਵਾਰ ਦੇ ਦਿਨ ਦੋਵੇਂ ਦੇਸ਼ਾਂ ਵਿਚ ਕਿਸੇ ਨੂੰ ਵੀ ਘਰਾਂ ਵਿਚੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਦਿੱਤੀ ਗਈ ਹੈ।

PunjabKesari

ਤੁਹਾਨੂੰ ਦੱਸ ਦਈਏ ਕਿ ਪੇਰੂ ਵਿਚ ਕੋਰੋਨਾਵਾਇਰਸ ਦੇ 9784 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਹੁਣ ਤੱਕ 216 ਮਰੀਜ਼ਾਂ ਦੀ ਮੌਤ ਇਸ ਬੀਮਾਰੀ ਨਾਲ ਹੋ ਗਈ ਹੈ। ਇਥੇ ਕੋਰੋਨਾਵਾਇਰਸ ਦੇ 2,642 ਮਾਮਲੇ ਸਰਗਰਮ ਜਦਕਿ 6,926 ਮਰੀਜ਼ ਠੀਕ ਵੀ ਹੋਏ ਹਨ। ਇਥੋਂ ਤੱਕ ਕਿ ਦੇਸ਼ ਵਿਚ 87,116 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਪੇਰੂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦਾ ਪਹਿਲਾ ਮਾਮਲਾ 6 ਮਾਰਚ ਨੂੰ ਸਾਹਮਣੇ ਆਇਆ ਸੀ। ਇਸ ਦੇ 10 ਦਿਨ ਬਾਅਦ ਹੀ ਇਸ ਦੇ ਮਾਮਲਿਆਂ ਦੀ ਗਿਣਤੀ 86 ਹੋ ਗਈ। ਮਾਰਚ ਦੇ ਅਖੀਰ ਤੱਕ ਇਥੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਇਕ ਹਜ਼ਾਰ ਤੋਂ ਪਾਰ ਹੋ ਗਈ ਸੀ। 5 ਅਪ੍ਰੈਲ ਨੂੰ ਇਸ ਦੇ ਮਰੀਜ਼ਾਂ ਦੀ ਗਿਣਤੀ 2 ਹਜ਼ਾਰ ਤੇ ਤਿੰਨ ਦਿਨ ਬਾਅਦ ਇਹ ਗਿਣਤੀ 3 ਹਜ਼ਾਰ ਦੇ ਪਾਰ ਕਰ ਗਈ ਸੀ। ਇਥੇ ਲਗਾਤਾਰ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। 

PunjabKesari

ਉਥੇ ਹੀ ਦੂਜੇ ਪਾਸੇ ਪਨਾਮਾ ਵਿਚ ਹੁਣ ਤੱਕ 3,472 ਮਾਮਲੇ ਸਾਹਮਣੇ ਆਏ ਹਨ। ਇਥੇ 94 ਮਰੀਜ਼ਾਂ ਦੀ ਮੌਤ ਇਸ ਬੀਮਾਰੀ ਕਾਰਣ ਹੋਈ ਹੈ। ਦੇਸ਼ ਵਿਚ ਕੋਰੋਨਾਵਾਇਰਸ ਦੇ 3317 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਥੇ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਵਿਚੋਂ 106 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਇਥੇ ਹੁਣ ਤੱਕ 15 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਪਨਾਮਾ ਵਿਚ 10 ਮਾਰਚ ਨੂੰ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਪੰਜ ਦਿਨ ਬਾਅਦ ਇਸ ਦੇ ਮਰੀਜ਼ਾਂ ਦੀ ਗਿਣਤੀ 55 ਹੋ ਗਈ ਸੀ। 18 ਮਾਰਚ ਨੂੰ ਇਹ ਗਿਣਤੀ 100 ਤੋਂ ਪਾਰ ਹੋ ਗਈ ਤੇ ਚਾਰ ਦਿਨ ਬਾਅਦ ਮਰੀਜ਼ਾਂ ਦੀ ਗਿਣਤੀ 313 ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਇਥੇ ਮਾਮਲੇ ਲਗਾਤਾਰ ਵਧ ਰਹੇ ਹਨ।

PunjabKesari


Baljit Singh

Content Editor

Related News