ਪਰਥ ''ਚ ''ਸਤਰੰਗੀ ਪੀਂਘ'' ਪਾਉਣਗੇ ਹਰਭਜਨ ਮਾਨ

Monday, Oct 23, 2017 - 02:48 PM (IST)

ਪਰਥ ''ਚ ''ਸਤਰੰਗੀ ਪੀਂਘ'' ਪਾਉਣਗੇ ਹਰਭਜਨ ਮਾਨ

ਮੈਲਬੌਰਨ (ਮਨਦੀਪ ਸਿੰਘ ਸੈਣੀ)— ਨਾਭਾ ਪ੍ਰੋਡਕਸ਼ਨਜ਼ ਅਤੇ ਵੈਸਟਰਨ ਆਸਟ੍ਰੇਲੀਆ ਪੰਜਾਬੀ ਕਲੱਬ ਵੱਲੋਂ ਐਤਵਾਰ 29 ਅਕਤੂਬਰ ਨੂੰ  ਪਰਥ ਦੇ ਮੀਰਾਬੂਕਾ ਇਲਾਕੇ ਵਿਚ ਦੀਵਾਲੀ ਮੇਲਾ-'ਸਤਰੰਗੀ ਪੀਂਘ' ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬ ਅਤੇ  ਪੰਜਾਬੀਅਤ ਦਾ ਮਾਣ ਲੋਕ ਗਾਇਕ ਹਰਭਜਨ ਮਾਨ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਹਾਜ਼ਰੀ ਲਗਵਾਉਣਗੇ। ਇਹ ਜਾਣਕਾਰੀ ਦਿੰਦਿਆਂ ਪਰਮਿੰਦਰ ਨਾਭਾ, ਮਨਪ੍ਰੀਤ ਮਨੂੰ ਅਤੇ ਬਾਕੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਿਨ ਗਿੱਧਾ ਭੰਗੜਾ, ਬੱਚਿਆਂ ਦੀਆਂ ਖੇਡਾਂ ਅਤੇ ਹੋਰ ਵੰਨਗੀਆਂ ਦਰਸ਼ਕਾਂ ਦਾ ਮਨੋਰੰਜਣ ਕਰਨਗੀਆਂ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਦੀ ਸੁਰੱਖਿਆ ਦਾ ਪ੍ਰਬੰਧ ਅਤੇ ਮੇਲੇ ਦੀਆਂ ਸਭ ਤਿਆਰੀਆਂ ਮੁਕੰਮਲ ਹਨ ਅਤੇ ਪਰਥ ਵਾਸੀਆਂ ਵਿਚ ਇਸ ਦੀਵਾਲੀ ਮੇਲੇ ਪ੍ਰਤੀ ਵਧੇਰੇ ਉਤਸ਼ਾਹ ਪਾਇਆ ਜਾ ਰਿਹਾ ਹੈ।


Related News