ਅਜਬ-ਗਜ਼ਬ : ਸੀਰੀਆ; ਮਲਬੇ ਹੇਠਾਂ ਦੱਬਣ ਨਾਲ ਹੋਈ ਸੀ ਵਿਅਕਤੀ ਦੀ ਮੌਤ, 2 ਦਿਨਾਂ ਬਾਅਦ ਹੋ ਗਿਆ ਜ਼ਿੰਦਾ
Friday, Feb 24, 2023 - 01:09 AM (IST)
ਦਮਿਸ਼ਕ (ਇੰਟ.) : ਰੱਬ ਜਦੋਂ ਚਮਤਕਾਰ ਦਿਖਾਉਂਦਾ ਹੈ ਤਾਂ ਸਾਰੇ ਹੈਰਾਨ ਰਹਿ ਜਾਂਦੇ ਹਨ। ਤੁਰਕੀ ਅਤੇ ਸੀਰੀਆ 'ਚ ਆਏ ਭੂਚਾਲ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਜ਼ਾਰਾਂ ਲੋਕਾਂ ਦੀ ਮਲਬੇ ਹੇਠਾਂ ਦੱਬ ਕੇ ਮੌਤ ਹੋ ਗਈ ਹੈ ਪਰ ਕੁਝ ਅਜਿਹੇ ਲੋਕਾਂ ਦੀ ਹੈਰਾਨ ਕਰਨ ਵਾਲੀ ਕਹਾਣੀ ਹੈ, ਜਿਸ ਬਾਰੇ ਜਾਣ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਉਥੋਂ ਦੇ ਲੋਕਾਂ ਨੂੰ ਕਈ ਚਮਤਕਾਰ ਦੇਖਣ ਨੂੰ ਮਿਲ ਰਹੇ ਹਨ। ਹੁਣ ਸੀਰੀਆ ਵਿੱਚ ਲੋਕਾਂ ਨੂੰ ਅਜਿਹਾ ਚਮਤਕਾਰ ਦੇਖਣ ਨੂੰ ਮਿਲਿਆ ਕਿ ਡਾਕਟਰਾਂ ਦੇ ਵੀ ਹੋਸ਼ ਉੱਡ ਗਏ ਹਨ। ਦਰਅਸਲ, ਸੀਰੀਆ 'ਚ ਇਕ ਵਿਅਕਤੀ ਨਾਲ ਬੇਹੱਦ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਇਕ ਵਿਅਕਤੀ ਦੀ ਭੂਚਾਲ ਵਿੱਚ ਮਲਬੇ ਹੇਠਾਂ ਦੱਬੇ ਜਾਣ ਨਾਲ ਮੌਤ ਹੋ ਗਈ ਸੀ ਪਰ ਉਹ 2 ਦਿਨਾਂ ਬਾਅਦ ਫਿਰ ਜ਼ਿੰਦਾ ਹੋ ਗਿਆ।
ਇਹ ਵੀ ਪੜ੍ਹੋ : ਮਾਸਟਰਕਾਰਡ ਦੇ ਸਾਬਕਾ CEO ਅਜੇ ਬੰਗਾ ਹੋਣਗੇ World Bank ਦੇ ਨਵੇਂ ਮੁਖੀ, ਬਾਈਡੇਨ ਨੇ ਕੀਤਾ ਐਲਾਨ
ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਸੀਰੀਆ ਦੇ ਰਹਿਣ ਵਾਲੇ ਅਹਿਮਦ ਅਲ-ਮਘਰੀਬੀ ਸੀਰੀਆ ਦੇ ਅਤਾਰਿਬ ਸ਼ਹਿਰ ’ਚ ਸੀ, ਜਦੋਂ ਭੂਚਾਲ ਨੇ ਸ਼ਹਿਰ ਨੂੰ ਹਿਲਾ ਦਿੱਤਾ। ਅਹਿਮਦ ਵੀ ਭੂਚਾਲ ਦੇ ਮਲਬੇ ਹੇਠਾਂ ਦੱਬਿਆ ਗਿਆ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਬਚਾਅ ਦਲ ਨੇ ਮਲਬੇ ’ਚੋਂ ਉਸ ਨੂੰ ਕੱਢਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਕੋਲਡ ਸਟੋਰ ਵਿੱਚ 2 ਦਿਨਾਂ ਤੱਕ ਰੱਖ ਦਿੱਤਾ ਤਾਂ ਉਸ ਦਾ ਪਰਿਵਾਰ ਉਸ ਦੀ ਪਛਾਣ ਕਰ ਸਕੇ। ਪਛਾਣ ਹੋਈ ਤਾਂ ਪਤਾ ਲੱਗਾ ਕਿ ਉਹ ਅਹਿਮਦ ਹੀ ਹੈ।
ਇਹ ਵੀ ਪੜ੍ਹੋ : ਪ੍ਰਮਾਣੂ ਯੁੱਧ ਦੇ ਕੰਢੇ 'ਤੇ ਖੜ੍ਹੀ ਦੁਨੀਆ, 32 ਸਾਲਾਂ ਬਾਅਦ ਪੁਤਿਨ ਨੇ ਖੋਲ੍ਹੀ ਪ੍ਰਮਾਣੂ ਪ੍ਰੀਖਣ ਸਾਈਟ
ਅੰਤਿਮ ਸੰਸਕਾਰ ਸਮੇਂ ਹੋਇਆ ਜ਼ਿੰਦਾ
ਪਛਾਣ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਡਾਕਟਰਾਂ ਤੋਂ ਬਾਡੀ ਲੈ ਲਈ ਤੇ ਉਸ ਨੂੰ ਦਫਨਾਉਣ ਲਈ ਕਬਰਿਸਤਾਨ ਲੈ ਗਏ ਪਰ ਕਬਰਿਸਤਾਨ 'ਚ ਅਜਿਹਾ ਚਮਤਕਾਰ ਹੋਇਆ ਕਿ ਸਾਰੇ ਹੈਰਾਨ ਰਹਿ ਗਏ। ਦਰਅਸਲ, ਅੰਤਿਮ ਸੰਸਕਾਰ ਦੇ ਸਮੇਂ ਅਚਾਨਕ ਅਹਿਮਦ ਦਾ ਦਿਲ ਧੜਕਣ ਲੱਗਾ ਅਤੇ ਸਰੀਰ ਵਿੱਚ ਹਰਕਤ ਹੋਈ। ਇਹ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ ਤੇ ਜਲਦ ਤੋਂ ਜਲਦ ਉਸ ਨੂੰ ਦੁਬਾਰਾ ਹਸਪਤਾਲ ਦਾਖਲ ਕਰਵਾਇਆ। ਇਸ ਘਟਨਾ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਹਿਮਦ ਉਨ੍ਹਾਂ ਚੋਣਵੇਂ ਲੋਕਾਂ 'ਚੋਂ ਇਕ ਹੈ, ਜਿਨ੍ਹਾਂ ਦਾ ਦਿਲ ਰੁਕਣ ਤੋਂ ਬਾਅਦ ਫਿਰ ਤੋਂ ਧੜਕਣ ਲੱਗਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।