ਜਦੋਂ ਦਫਨਾਉਣ ਲਈ ਲਿਜਾਈ ਜਾ ਰਹੀ ਔਰਤ ਹੋਈ ਜ਼ਿੰਦਾ, ਦਹਿਸ਼ਤ ''ਚ ਆਏ ਲੋਕ (ਵੀਡੀਓ)

Wednesday, May 04, 2022 - 05:06 PM (IST)

ਲੀਮਾ (ਬਿਊਰੋ): ਪੇਰੂ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਦਫ਼ਨਾਏ ਜਾਣ ਤੋਂ ਠੀਕ ਪਹਿਲਾਂ ਜ਼ਿੰਦਾ ਹੋ ਗਈ। ਔਰਤ ਦੀ ਸ਼ੋਗ ਸਭਾ 'ਚ ਸ਼ਾਮਲ ਲੋਕ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। ਪੇਰੂ ਦੇ ਸ਼ਹਿਰ ਲਾਂਬਾਏਕ ਵਿੱਚ ਔਰਤ ਦੀ ਮੌਤ ਦਾ ਸੋਗ ਮਨਾਇਆ ਜਾ ਰਿਹਾ ਸੀ ਅਤੇ ਉਸ ਨੂੰ ਦਫ਼ਨਾਉਣ ਲਈ ਲਿਜਾਇਆ ਜਾ ਰਿਹਾ ਸੀ। ਅਚਾਨਕ ਤਾਬੂਤ ਦੇ ਅੰਦਰੋਂ ਆਵਾਜ਼ਾਂ ਆਉਣ ਲੱਗੀਆਂ। ਔਰਤ ਨੇ ਤਾਬੂਤ ਨੂੰ ਅੰਦਰੋਂ ਧੱਕਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖ ਉੱਥੇ ਮੌਜੂਦ ਲੋਕ ਦਹਿਸ਼ਤ ਵਿਚ ਆ ਗਏ।

PunjabKesari

ਰੋਜ਼ਾ ਇਸਾਬੇਲ ਨੂੰ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਹਾਦਸੇ ਵਿਚ ਉਸ ਦੇ ਜੀਜਾ ਦੀ ਵੀ ਮੌਤ ਹੋ ਗਈ ਸੀ ਅਤੇ ਤਿੰਨ ਭਤੀਜੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਰੋਜ਼ਾ ਨੂੰ 26 ਅਪ੍ਰੈਲ ਨੂੰ ਅੰਤਿਮ ਸੰਸਕਾਰ ਲਈ ਤਾਬੂਤ 'ਚ ਰੱਖਿਆ ਗਿਆ ਸੀ। ਇੱਥੋਂ ਉਸ ਨੂੰ ਦਫ਼ਨਾਉਣ ਲਈ ਲਿਜਾਇਆ ਜਾ ਰਿਹਾ ਸੀ ਪਰ ਤਾਬੂਤ ਦੇ ਅੰਦਰੋਂ ਆਵਾਜ਼ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ।

 

ਤਾਬੂਤ ਅੰਦਰੋਂ ਔਰਤ ਨਿਕਲੀ ਜ਼ਿੰਦਾ
ਆਵਾਜ਼ਾਂ ਆਉਣ ਮਗਰੋਂ ਤਾਬੂਤ ਨੂੰ ਮੋਢੇ 'ਤੇ ਚੁੱਕੇ ਹੋਏ, ਉਸ ਦੇ ਰਿਸ਼ਤੇਦਾਰਾਂ ਨੇ ਤੁਰੰਤ ਇਸ ਨੂੰ ਹੇਠਾਂ ਉਤਾਰਿਆ ਅਤੇ ਇਸ ਦਾ ਢੱਕਣ ਖੋਲ੍ਹਿਆ। ਜਦੋਂ ਤਾਬੂਤ ਦਾ ਢੱਕਣ ਖੋਲ੍ਹਿਆ ਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਉਨ੍ਹਾਂ ਦੇਖਿਆ ਕਿ ਔਰਤ ਜ਼ਿੰਦਾ ਸੀ। ਕਬਰਸਤਾਨ ਦੀ ਦੇਖਭਾਲ ਕਰਨ ਵਾਲੇ ਜੁਆਨ ਸੇਗੁੰਡੋ ਨੇ ਕਿਹਾ ਕਿ ਔਰਤ ਦੀਆਂ ਅੱਖਾਂ ਖੁੱਲ੍ਹੀਆਂ ਸਨ। ਉਹ ਪੂਰੀ ਤਰ੍ਹਾਂ ਪਸੀਨੇ 'ਚ ਡੁੱਬੀ ਹੋਈ ਸੀ, ਜਿਸ ਤੋਂ ਬਾਅਦ ਮੈਂ ਭੱਜ ਕੇ ਪੁਲਸ ਨੂੰ ਬੁਲਾਇਆ।

ਪੜ੍ਹੋ ਇਹ ਅਹਿਮ ਖ਼ਬਰ- 100 ਸਾਲ ਦੇ ਬਜ਼ੁਰਗ ਨੇ ਬਣਾਇਆ ਅਨੋਖਾ 'ਰਿਕਾਰਡ', ਇਕੋ ਕੰਪਨੀ 'ਚ 84 ਸਾਲ ਤੋਂ ਕਰ ਰਹੇ ਹਨ ਕੰਮ 

ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰ ਤਾਬੂਤ ਸਮੇਤ ਲੈਂਬਾਏਕ ਦੇ ਰੈਫਰੈਂਸ਼ੀਅਲ ਹਸਪਤਾਲ ਫੇਰੇਨਾਫੇ ਲੈ ਗਏ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਰੋਜ਼ਾ ਨੂੰ ਲਾਈਫ ਸਪੋਰਟ 'ਤੇ ਰੱਖਿਆ ਗਿਆ ਹੈ। ਉੱਥੇ ਹੀ ਇਸ ਘਟਨਾ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ 'ਚ ਰੋਸ ਹੈ। ਉਹ ਉੱਚ ਅਧਿਕਾਰੀਆਂ ਤੋਂ ਪੁੱਛ ਰਿਹਾ ਹੈ ਕਿ ਉਸ ਨੂੰ ਪਹਿਲਾਂ ਹੀ ਮ੍ਰਿਤਕ ਐਲਾਨ ਕਿਉਂ ਕੀਤਾ ਗਿਆ।


Vandana

Content Editor

Related News