ਅਧਿਐਨ 'ਚ ਦਾਅਵਾ, ਸਿਗਰਟਨੋਸ਼ੀ ਕਰਨ ਵਾਲੇ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਕੈਂਸਰ ਦਾ ਖ਼ਤਰਾ ਵੱਧ
Saturday, Aug 20, 2022 - 05:22 PM (IST)
ਵਾਸ਼ਿੰਗਟਨ (ਏਜੰਸੀ)- ਸਿਗਰਟਨੋਸ਼ੀ ਕਰ ਰਹੇ ਵਿਅਕਤੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਕੈਂਸਰ ਦਾ ਖ਼ਤਰਾ ਵੱਧ ਹੋ ਸਕਦਾ ਹੈ। ‘ਦਿ ਲੈਂਸੇਟ ਜਰਨਲ’ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਿਗਰਟ ਪੀਣ ਵਾਲੇ ਵਿਅਕਤੀ ਦੇ ਆਸ-ਪਾਸ ਰਹਿਣ ਨਾਲ ਫੇਫੜਿਆਂ ਵਿਚ ਦਾਖ਼ਲ ਹੋਣ ਵਾਲਾ ਧੂੰਆਂ ਇਸ ਬੀਮਾਰੀ (ਕੈਂਸਰ) ਦਾ 10ਵਾਂ ਸਭ ਤੋਂ ਵੱਡਾ ਕਾਰਕ ਹੈ।
'ਗਲੋਬਲ ਬਰਡਨ ਆਫ ਡਿਜ਼ੀਜ਼, ਇੰਜਰੀਜ਼ ਐਂਡ ਰਿਸਕ ਫੈਕਟਰਜ਼ (GBD) 2019' ਅਧਿਐਨ ਦੇ ਨਤੀਜਿਆਂ ਦੀ ਵਰਤੋਂ ਕਰਦੇ ਹੋਏ, ਖੋਜਕਰਤਾਵਾਂ ਨੇ ਜਾਂਚ ਕੀਤੀ ਕਿ ਕਿਵੇਂ 34 ਵਿਵਹਾਰ, ਵਾਤਾਵਰਣ ਅਤੇ ਕਿੱਤਾਮੁਖੀ ਕਾਰਕ 2019 ਵਿੱਚ ਕੈਂਸਰ ਨਾਲ 23 ਮੌਤਾਂ ਅਤੇ ਖਰਾਬ ਸਿਹਤ ਲਈ ਜ਼ਿੰਮੇਵਾਰ ਰਹੇ। ਵਾਸ਼ਿੰਗਟਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਹਰ ਰੋਜ਼ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਦੇ ਆਸ-ਪਾਸ ਰਹਿਣ ਵਾਲੇ ਸਾਰੇ ਲੋਕਾਂ ਦੇ ਫੇਫੜਿਆਂ ਵਿੱਚ ਤੰਬਾਕੂ ਦਾ ਧੂੰਆਂ ਦਾਖ਼ਲ ਹੁੰਦਾ ਹੈ।
ਉਨ੍ਹਾਂ ਨੇ ਇਸ ਤਰ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ ਵਿਅਕਤੀਆਂ ਦੇ ਅਨੁਪਾਤ ਦਾ ਪਤਾ ਲਗਾਉਣ ਲਈ ਸਰਵੇਖਣ ਕੀਤਾ। ਅਧਿਐਨ ਵਿੱਚ ਪਾਇਆ ਗਿਆ ਕਿ ਸਿਗਰਟਨੋਸ਼ੀ, ਸ਼ਰਾਬ ਦਾ ਸੇਵਨ ਅਤੇ ਸਰੀਰ ਦਾ ਜ਼ਿਆਦਾ ਭਾਰ ਹੋਣਾ ਕੈਂਸਰ ਦੇ ਚੋਟੀ ਦੇ 3 ਕਾਰਕ ਹਨ। ਇਨ੍ਹਾਂ ਤੋਂ ਬਾਅਦ, ਅਸੁਰੱਖਿਅਤ ਜਿਨਸੀ ਸਬੰਧ, ਹਾਈ ਬਲੱਡ ਸ਼ੂਗਰ ਦਾ ਪੱਧਰ, ਹਵਾ ਪ੍ਰਦੂਸ਼ਣ, ਐਸਬੈਸਟਸ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣਾ, ਸਾਬਤ ਅਨਾਜ ਅਤੇ ਦੁੱਧ ਦੀ ਘੱਟ ਮਾਤਰਾ ਵਾਲੇ ਆਹਾਰ ਅਤੇ ਸਿਗਰਟਨੋਸ਼ੀ ਕਰਨ ਵਾਲੇ ਹੋਰ ਵਿਅਕਤੀ ਦੇ ਆਸ-ਪਾਸ ਮੌਜੂਦਗੀ ਵੀ ਇਸ ਦੇ ਕਾਰਕਾਂ ਵਿਚ ਸ਼ਾਮਲ ਹੈ। ਇਨ੍ਹਾਂ ਕਾਰਨਾਂ ਕਰਕੇ 2019 ਵਿੱਚ 37 ਲੱਖ ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ: ਹੈਰਾਨੀਜਨਕ! ਪ੍ਰੇਮਿਕਾ ਦੀ ਇਕ ‘ਕਿੱਸ’ ਨੇ ਜੇਲ੍ਹ 'ਚ ਬੰਦ ਪ੍ਰੇਮੀ ਦੀ ਲਈ ਜਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।