​​​​​​​ਸ਼ੰਘਾਈ 'ਚ ਲੋਕਾਂ ਨੇ ਲਾਕਡਾਊਨ ਹਟਾਉਣ ਦੀ ਕੀਤੀ ਮੰਗ

Saturday, May 28, 2022 - 09:19 PM (IST)

​​​​​​​ਸ਼ੰਘਾਈ 'ਚ ਲੋਕਾਂ ਨੇ ਲਾਕਡਾਊਨ ਹਟਾਉਣ ਦੀ ਕੀਤੀ ਮੰਗ

ਬੀਜਿੰਗ-ਚੀਨ ਦੇ ਸ਼ੰਘਾਈ ਨਗਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਨਜਿੱਠਣ ਲਈ ਲਾਏ ਗਏ ਲਾਕਡਾਊਨ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਲੋਕ ਹੁਣ ਸੜਕਾਂ 'ਤੇ ਉਤਰਨ ਲੱਗੇ ਹਨ। ਸ਼ੰਘਾਈ ਦੇ ਲੋਕਾਂ 'ਚ ਲਾਕਡਾਊਨ ਪਾਬੰਦੀਆਂ ਨੂੰ ਲੈ ਕੇ ਨਾਰਾਜ਼ਗੀ ਹੈ। ਸ਼ੰਘਾਈ ਸ਼ਹਿਰ ਦੇ ਲੋਕ ਕੋਰੋਨਾ ਪਾਬੰਦੀਆਂ 'ਚ ਰਾਹਤ ਦੀ ਮੰਗ ਕਰ ਰਹੇ ਹਨ ਅਤੇ 2.1 ਕਰੋੜ ਤੋਂ ਜ਼ਿਆਦਾ ਲੋਕ ਹੁਣ 'ਸਾਵਧਾਨੀ ਵਾਲੇ ਖੇਤਰਾਂ' 'ਚ ਹਨ। 

ਇਹ ਵੀ ਪੜ੍ਹੋ : ਸ਼ਿਕਾਗੋ 'ਚ ਹੋਈ ਗੋਲੀਬਾਰੀ ,ਤਿੰਨ ਜ਼ਖਮੀ

ਸਿਧਾਂਤਕ ਤੌਰ 'ਤੇ ਇਨ੍ਹਾਂ ਖੇਤਰਾਂ 'ਚ ਰਹਿਣ ਵਾਲੇ ਲੋਕ ਬਾਹਰ ਜਾਣ ਲਈ ਸੁਤੰਤਰ ਹਨ। ਕੁਝ ਲੋਕਾਂ ਨੂੰ ਜਾਰੀ ਕੀਤੇ ਗਏ ਵਿਸ਼ੇਸ਼ ਪਾਸ ਰਾਹੀਂ ਬਾਹਰ ਜਾਣ ਦੀ ਇਜਾਜ਼ਤ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਿਨਾਂ ਸਮਾਂ-ਸੀਮਾ ਜਾਂ ਪਾਬੰਦੀਆਂ ਤੋਂ ਬਿਨਾਂ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਸਥਾਨਕ ਕਮੇਟੀਆਂ ਨੇ ਪਾਬੰਦੀਆਂ 'ਚ ਮਾਮੂਲੀ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਸਿਰਫ਼ ਅਜਿਹੇ ਲੋਕ ਹੀ ਘਰਾਂ 'ਚੋਂ ਬਾਹਰ ਨਿਕਲ ਸਕਣਗੇ ਜਿਨ੍ਹਾਂ ਨੂੰ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ :ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਰੂਸੀ ਬੈਂਕਾਂ 'ਤੇ ਲਾਈਆਂ ਨਵੀਆਂ ਪਾਬੰਦੀਆਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News