ਬੈਂਕ ਦੇ ਬਾਹਰ ਇਕੱਠੇ ਹੋਏ ਲੋਕਾਂ ਨੂੰ ਤਾਲਿਬਾਨ ਲੜਾਕਿਆਂ ਨੇ ਕੁੱਟਿਆ

Monday, Sep 13, 2021 - 01:58 AM (IST)

ਬੈਂਕ ਦੇ ਬਾਹਰ ਇਕੱਠੇ ਹੋਏ ਲੋਕਾਂ ਨੂੰ ਤਾਲਿਬਾਨ ਲੜਾਕਿਆਂ ਨੇ ਕੁੱਟਿਆ

ਕਾਬੁਲ (ਇੰਟ.)–ਅਫਗਾਨਿਸਤਾਨ ’ਚ ਤਾਲਿਬਾਨ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਬੈਂਕ ਬੰਦ ਹਨ ਅਤੇ ਅਫਗਾਨ ਲੋਕਾਂ ਦੀ ਭੀੜ ਰੋਜ਼ਾਨਾ ਬੈਂਕਾਂ ਦੇ ਬਾਹਰ ਆਪਣੀ ਜਮ੍ਹਾ ਰਾਸ਼ੀ ਲੈਣ ਲਈ ਇਕੱਠੀ ਹੋ ਰਹੀ ਹੈ। ਕਾਬੁਲ ਦੇ ਇਕ ਬੈਂਕ ਦੇ ਬਾਹਰ ਇਕੱਠੀ ਭੀੜ ਨੂੰ ਭਜਾਉਣ ਲਈ ਤਾਲਿਬਾਨ ਲੜਾਕਿਆਂ ਨੇ ਐਤਵਾਰ ਨੂੰ ਉਨ੍ਹਾਂ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਸ਼ਿਕਾਗੋ 'ਚ ਗੋਲੀਬਾਰੀ ਦੌਰਾਨ 1 ਦੀ ਮੌਤ ਤੇ 5 ਜ਼ਖਮੀ : ਪੁਲਸ

ਇਕ ਹੋਰ ਘਟਨਾ ਵਿਚ, ਇਕ ਔਰਤ ਜੋ ਬਾਜ਼ਾਰ ਗਈ ਸੀ, ਨੂੰ ਵੀ ਤਾਲਿਬਾਨ ਨੇ ਗੋਲੀ ਮਾਰ ਦਿੱਤੀ। ਦੂਜੇ ਪਾਸੇ, ਦੇਸ਼ ਦੇ ਕੇਂਦਰੀ ਬੈਂਕ ਦਿ ਅਫਗਾਨਿਸਤਾਨ ਬੈਂਕ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਸ ਨੂੰ ਆਪਣੀ ਜਾਇਦਾਦ ਨੂੰ ਜ਼ਬਤ ਕਰਨ ਬਾਰੇ ਕੋਈ ਰਸਮੀ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਬੈਂਕ ਨੇ ਆਪਣੀ ਵੈਬਸਾਈਟ ’ਤੇ ਇਕ ਬਿਆਨ ਵਿਚ ਇਹ ਗੱਲ ਕਹੀ।

ਇਹ ਵੀ ਪੜ੍ਹੋ : ਅਮਰੀਕਾ 'ਚ ਐਮਾਜ਼ੋਨ, ਕਰੋਗਰ ਤੇ ਵਾਲਮਾਰਟ ਕਰਨਗੇ ਸਸਤੇ ਕੋਰੋਨਾ ਟੈਸਟਾਂ ਦੀ ਪੇਸ਼ਕਸ਼

ਇਹ ਬਿਆਨ ਉਦੋਂ ਆਇਆ ਜਦੋਂ ਅਗਸਤ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਜ਼ਾਰਾਂ ਗਾਹਕ ਆਪਣੀ ਬਚਤ ਕੱਢਵਾਉਣ ਲਈ ਲੰਮੀਆਂ ਲਾਈਨਾਂ ਵਿਚ ਇੰਤਜ਼ਾਰ ਕਰ ਰਹੇ ਹਨ। ਅਮਰੀਕਾ ਵੱਲੋਂ ਅਫਗਾਨਿਸਤਾਨ ਦੀਆਂ ਬੈਂਕ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦੀਆਂ ਰਿਪੋਰਟਾਂ ਦੇ ਨਾਲ-ਨਾਲ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਵੱਲੋਂ ਫੰਡ ਫ੍ਰੀਜ਼ ਦੇ ਐਲਾਨ ਨੇ ਅਫਗਾਨਾਂ ਵਿਚ ਚਿੰਤਾਵਾਂ ਵਧਾ ਦਿੱਤੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News