ਗਰਮੀਆਂ ’ਚ ਪੈਦਾ ਹੋਣ ਵਾਲਿਆਂ 'ਚ ਹਾਰਟ ਅਟੈਕ ਦਾ ਖਤਰਾ ਵਧੇਰੇ

Sunday, Dec 29, 2019 - 05:41 PM (IST)

ਗਰਮੀਆਂ ’ਚ ਪੈਦਾ ਹੋਣ ਵਾਲਿਆਂ 'ਚ ਹਾਰਟ ਅਟੈਕ ਦਾ ਖਤਰਾ ਵਧੇਰੇ

ਵਾਸ਼ਿੰਗਟਨ– ਇਕ ਤਾਜ਼ਾ ਖੋਜ ਵਿਚ ਪਤਾ ਲੱਗਾ ਹੈ ਕਿ ਜਿਹੜੇ ਲੋਕ ਬਸੰਤ ਤੇ ਗਰਮੀਆਂ ਦੇ ਮੌਸਮ ਵਿਚ ਪੈਦਾ ਹੋਏ ਹੋਣ, ਉਹਨਾਂ ਨੂੰ ਦਿਲ ਦੇ ਰੋਗ ਹੋਣ ਦਾ ਖਤਰਾ ਉਹਨਾਂ ਲੋਕਾਂ ਤੋਂ ਜ਼ਿਆਦਾ ਹੁੰਦਾ ਹੈ, ਜਿਹੜੇ ਸਰਦੀਆਂ ਵਿਚ ਪੈਦਾ ਹੋਏ ਹੋਣ। ਇਹ ਹੈਰਾਨ ਕਰਨ ਵਾਲੀ ਖੋਜ ਯੂ. ਐੱਸ. ਵਿਚ ਕੀਤੀ ਗਈ ਹੈ ਤੇ ਵੀਕਲੀ ਮੈਡੀਕਲ ਜਰਨਲ ਦਿ ਬੀ. ਐੱਮ. ਜੇ. ਵਿਚ ਛਪੀ ਹੈ।

ਉੱਤਰੀ ਧਰੁੱਵ ਵਿਚ ਪਹਿਲਾਂ ਹੋਏ ਅਧਿਐਨ ਦੇ ਆਧਾਰ ’ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਬਸੰਤ ਤੇ ਗਰਮੀਆਂ ਦੇ ਮੌਸਮ ਵਿਚ ਜਿਹੜੇ ਲੋਕ ਪੈਦਾ ਹੁੰਦੇ ਹਨ, ਉਹਨਾਂ ਵਿਚ ਕਾਰਡੀਓਵੈਸਕੁਲਰ ਬੀਮਾਰੀਆਂ ਦੇ ਕਾਰਨ ਮੌਤ ਦਾ ਜ਼ੋਖਮ ਜ਼ਿਆਦਾ ਹੁੰਦਾ ਹੈ ਪਰ ਇਸ ਦੇ ਨਾਲ ਹੀ ਸ਼ੋਧਕਰਤਾਵਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹਨਾਂ ਸਾਰੇ ਕਾਰਨਾਂ ਦੇ ਨਾਲ ਪਰਿਵਾਰਕ ਪਿਛੋਕੜ, ਮੈਡੀਕਲ ਹਾਲਾਤ ਤੇ ਲਾਈਫਸਟਾਈਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਖੋਜ ਵਿਚ ਸ਼ਾਮਲ ਕੀਤੇ ਗਏ ਲੋਕਾਂ ਦੀ ਉਮਰ 30 ਤੋਂ 55 ਸਾਲ ਦੇ ਵਿਚਾਲੇ ਰਹੀ ਤੇ ਅਧਿਐਨ ਦੌਰਾਨ ਰਜਿਸਟਰਡ 43 ਹਜ਼ਾਰ ਮੌਤਾਂ ਦੇ ਡਾਟਾ ਨੂੰ ਖੋਜ ਵਿਚ ਸ਼ਾਮਲ ਕੀਤਾ ਗਿਆ। ਇਹਨਾਂ ਵਿਚੋਂ 8 ਹਜ਼ਾਰ 360 ਲੋਕਾਂ ਦੀ ਮੌਤ ਕਾਰਡੀਓਵੈਸਕੁਲਰ ਬੀਮਾਰੀ ਕਾਰਨ ਹੋਈ ਸੀ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇ ਪਰਿਵਾਰਕ ਪਿਛੋਕੜ ਤੇ ਸਮਾਜਿਕ, ਆਰਥਕ ਕਾਰਨਾਂ ਨੂੰ ਹਟਾ ਦਿੱਤਾ ਜਾਵੇ ਤਾਂ ਬਸੰਤ ਤੇ ਗਰਮੀਆਂ ਨੂੰ ਪੈਦਾ ਹੋਣ ਵਾਲੀਆਂ ਔਰਤਾਂ ਦੀ ਸਰਦੀਆਂ ਵਿਚ ਪੈਦਾ ਹੋਣ ਵਾਲੀਆਂ ਔਰਤਾਂ ਦੇ ਮੁਕਾਬਲੇ ਦਿਲ ਦੇ ਦੌਰੇ ਨਾਲ ਮੌਤ ਵਿਚ ਮਾਮੂਲੀ ਵਾਧਾ ਹੋਇਆ ਹੈ।


author

Baljit Singh

Content Editor

Related News