ਚੀਨ ਵਿੱਚ ਵਾਇਰਸ ਦੇ ਮਾਮਲੇ ਵਧਣ ਕਾਰਨ ਪੇਕਿੰਗ ਯੂਨੀਵਰਸਿਟੀ ਕੀਤੀ ਗਈ ਬੰਦ
Wednesday, Nov 16, 2022 - 06:15 PM (IST)

ਬੀਜਿੰਗ (ਭਾਸ਼ਾ)- ਚੀਨੀ ਅਧਿਕਾਰੀਆਂ ਨੇ ਕੋਵਿਡ-19 ਦੇ ਇਕ ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਬੁੱਧਵਾਰ ਨੂੰ ਬੀਜਿੰਗ ਦੀ ਇੱਕ ਪ੍ਰਮੁੱਖ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਕਿਉਂਕਿ ਉਹ ਵਧ ਰਹੀ ਜਨਤਕ ਅਸੰਤੁਸ਼ਟੀ ਦੇ ਬਾਵਜੂਦ "ਜ਼ੀਰੋ-ਕੋਵਿਡ" ਪਹੁੰਚ ਨੂੰ ਕਾਇਮ ਹਨ।
ਯੂਨੀਵਰਸਿਟੀ ਦੇ ਇੱਕ ਨੋਟਿਸ ਵਿੱਚ ਕਿਹਾ ਗਿਆ ਹੈ ਪੇਕਿੰਗ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਦੋਂ ਤੱਕ ਜ਼ਰੂਰਤ ਨਹੀਂ ਹੈ, ਉਦੋਂ ਤੱਕ ਮੈਦਾਨ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਲਾਸਾਂ ਸ਼ੁੱਕਰਵਾਰ ਤੱਕ ਇੱਕ ਕੈਂਪਸ ਵਿੱਚ ਆਨਲਾਈਨ ਚਲਾਈਆਂ ਜਾਣਗੀਆਂ।
ਬੀਜਿੰਗ ਵਿੱਚ ਪਿਛਲੇ 24 ਘੰਟਿਆਂ ਵਿੱਚ 350 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਭਾਵੇਂ ਇਹ 21 ਮਿਲੀਅਨ ਦੀ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਛੋਟੀ ਸੰਖਿਆ ਹੈ ਪਰ ਇਹ ਚੀਨ ਦੀ “ਜ਼ੀਰੋ-ਕੋਵਿਡ” ਰਣਨੀਤੀ ਦੇ ਹਿੱਸੇ ਵਜੋਂ ਸਥਾਨਕ ਤਾਲਾਬੰਦੀ ਅਤੇ ਇਕਾਂਤਵਾਸ ਨੂੰ ਲਾਗੂ ਕਰਨ ਲਈ ਕਾਫ਼ੀ ਹੈ। ਚੀਨ ਨੇ ਦੇਸ਼ ਭਰ ਵਿੱਚ ਲਗਭਗ 20,000 ਕੇਸਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਸੰਖਿਆ ਇਕ ਹਫ਼ਤਾ ਪਹਿਲਾਂ ਲੱਗਭਗ 8000 ਸੀ।