ਅਮਰੀਕਾ-ਕੈਨੇਡਾ ਦਾ ਸਾਂਝਾ ਪਾਰਕ ਬੰਦ, ਪ੍ਰੇਮੀ ਜੋੜਿਆਂ ਤੇ ਪਰਿਵਾਰਾਂ ਦੇ ਮਿਲਣ ਲਈ ਸੀ ਖਾਸ ਥਾਂ

Sunday, Jun 21, 2020 - 11:26 AM (IST)

ਅਮਰੀਕਾ-ਕੈਨੇਡਾ ਦਾ ਸਾਂਝਾ ਪਾਰਕ ਬੰਦ, ਪ੍ਰੇਮੀ ਜੋੜਿਆਂ ਤੇ ਪਰਿਵਾਰਾਂ ਦੇ ਮਿਲਣ ਲਈ ਸੀ ਖਾਸ ਥਾਂ

ਸਰੀ- ਅਮਰੀਕਾ-ਕੈਨੇਡਾ ਦੇ ਲੋਕਾਂ ਦੀ ਮਿਲਣੀ ਲਈ ਜਾਣਿਆ ਜਾਂਦਾ ਪੀਸ ਆਰਕ ਪਾਰਕ ਪੂਰੀ ਦੁਨੀਆ ਵਿਚ ਮਸ਼ਹੂਰ ਹੈ।  ਕੈਨੇਡਾ ਸਰਕਾਰ ਨੇ ਇਸ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਹੈ। ਖਬਰਾਂ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੀ ਲੋਕ ਇਸ ਕੌਮਾਂਤਰੀ ਸਰਹੱਦ 'ਤੇ ਇਕ-ਦੂਜੇ ਨੂੰ ਮਿਲਣ ਆਉਂਦੇ ਸਨ। ਇੱਥੇ ਆਵਾਜਾਈ ਵੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਟਰੈਫਿਕ ਕਾਰਨ ਇਸ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਪੀਸ ਆਰਚ ਪਾਰਕ 21 ਜੁਲਾਈ ਤਕ ਬੰਦ ਰਹੇਗਾ। 

PunjabKesari

ਪਾਰਕ ਵਿਚ ਕੈਨੇਡਾ ਤੇ ਅਮਰੀਕਾ ਦੇ ਲੋਕ ਮਿਲਦੇ ਰਹਿੰਦੇ ਹਨ। ਸਥਾਈ ਵਸਨੀਕ ਵੀ ਇੱਥੇ ਸਮਾਂ ਬਤੀਤ ਕਰਨ ਲਈ ਆਉਂਦੇ ਰਹਿੰਦੇ ਹਨ। ਫਿਲਹਾਲ ਇਸ ਨੂੰ ਕੈਨੇਡਾ ਨੇ ਆਪਣੇ ਪਾਸਿਓਂ ਬੰਦ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਇਹ ਪਾਰਕ ਸੈਂਕੜੇ ਲੋਕਾਂ ਦੀਆਂ ਮਿਲਣੀਆਂ, ਪਰਿਵਾਰਾਂ ਦੇ ਇਕੱਠੇ ਹੋਣ ਦਾ ਥਾਂ ਰਿਹਾ ਹੈ। ਪਾਰਕ ਦਾ ਉੱਤਰੀ ਹਿੱਸਾ ਬ੍ਰਿਟਿਸ਼ ਕੋਲੰਬੀਆ ਵਿਚ ਹੈ ਤੇ ਦੱਖਣੀ ਹਿੱਸਾ ਵਾਸ਼ਿੰਗਟਨ ਦੇ ਅਧੀਨ ਆਉਂਦਾ ਹੈ। ਦੋਹਾਂ ਦੇਸ਼ਾਂ ਵਿਚ ਰਹਿੰਦੇ ਲੋਕ ਇੱਥੇ ਆ ਕੇ ਸਮਾਂ ਬਤੀਤ ਕਰਦੇ ਹਨ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਦੇ ਹਨ। ਇੱਥੇ ਹੱਥਾਂ 'ਚ ਹੱਥ ਪਾਏ ਪ੍ਰੇਮੀ ਜੋੜੇ ਤੁਹਾਨੂੰ ਦੇਖਣ ਲਈ ਆਮ ਹੀ ਮਿਲ ਜਾਣਗੇ। ਇਸ ਦੇ ਇਲਾਵਾ ਕਈ ਲੋਕ ਇੱਥੇ ਵਿਆਹ ਵੀ ਕਰਵਾਉਂਦੇ ਹਨ। 


author

Lalita Mam

Content Editor

Related News