ਇਮਰਾਨ ਸਰਕਾਰ ਦੀ ਧਮਕੀ ਦੇ ਬਾਵਜੂਦ  PDM ਨੇ ਕੀਤੀ ਲਾਹੌਰ ਰੈਲੀ

Tuesday, Dec 15, 2020 - 12:14 AM (IST)

ਇਮਰਾਨ ਸਰਕਾਰ ਦੀ ਧਮਕੀ ਦੇ ਬਾਵਜੂਦ  PDM ਨੇ ਕੀਤੀ ਲਾਹੌਰ ਰੈਲੀ

ਲਾਹੌਰ- ਪਾਕਿਸਤਾਨ 'ਚ ਇਮਰਾਨ ਖਾਨ ਸਰਕਾਰ ਦੇ ਸਖਤ ਵਿਰੋਧ ਤੇ ਰੁਕਾਵਟਾਂ ਦੇ ਬਾਵਜੂਦ 11 ਵਿਰੋਧੀ ਪਾਰਟੀਆਂ ਦੇ ਗਠਜੋੜ ਪੀ. ਡੀ. ਐੱਮ. ਨੇ ਐਤਵਾਰ ਨੂੰ ਲਾਹੌਰ 'ਚ ਆਖਰੀ ਰੈਲੀ ਕੀਤੀ, ਜਿਸ 'ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਖੂਬ ਸਲੇਕਟੇਡ ਪੀ. ਐੱਮ. ਇਮਰਾਨ ਨੂੰ ਕੋਸਿਆ। ਮਰੀਅਮ ਨਵਾਜ਼ ਨੇ ਕਿਹਾ ਕਿ ਆਵਾਮ ਨੇ ਜਨਤਾ ਵਿਰੋਧੀ ਇਮਰਾਨ ਸਰਕਾਰ ਨੂੰ ਮੀਨਾਰ-ਏ-ਪਾਕਿਸਤਾਨ ਦੀਆਂ ਉਚਾਈਆਂ ਤੋਂ ਸੁੱਟ ਦਿੱਤਾ ਹੈ। ਮਰੀਅਮ ਦੇ ਪਿਤਾ ਨਵਾਜ਼ ਸ਼ਰੀਫ ਨੇ ਕਿਹਾ ਕਿ ਸਰਕਾਰ ਦੀ ਅਸਫਲਤਾ ਦੇ ਲਈ ਪਾਕਿਸਤਾਨ ਦੀ ਫ਼ੌਜ ਜ਼ਿੰਮੇਵਾਰ ਹੈ।

PunjabKesari
ਜੀਓ ਨਿਊਜ਼ ਅਨੁਸਾਰ ਲਾਹੌਰ ਦੀ ਮੀਨਾਰ-ਏ-ਪਾਕਿਸਤਾਨ 'ਚ ਵੀਡੀਓ ਲਿੰਕ ਦੇ ਜਰੀਏ ਹੋਈ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਐਤਵਾਰ ਨੂੰ ਮਰੀਅਮ ਨਵਾਜ਼ ਨੇ ਉੱਥੇ ਇਕੱਠੇ ਹੋਏ ਸਮਰਥਕਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬਾਦਸ਼ਾਹਾਂ ਦੇ ਟੋਨ 'ਚ ਹੁਣ ਕੌਣ ਕਹੇਗਾ ਕਿ ਪੀ. ਐੱਮ. ਐੱਲ.-ਐੱਨ. ਇਸ ਜਗ੍ਹਾ ਨੂੰ ਭਰਨ ਦੀ ਹਿੰਮਤ ਵੀ ਨਹੀਂ ਕਰ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਮੈਂ ਕਹਿੰਦੀ ਹਾਂ ਕਿ ਉਹ ਆਉਣ ਤੇ ਖਚਾਖਚ ਭਰੀ ਇਸ ਜਗ੍ਹਾ ਨੂੰ ਦੇਖਣ। ਹਜ਼ਾਰਾਂ ਲੋਕਾਂ ਨੂੰ ਤਾਂ ਇੱਥੇ ਜਗ੍ਹਾ ਵੀ ਨਹੀਂ ਮਿਲੀ ਹੈ। ਮਰੀਅਮ ਨੇ ਕਿਹਾ ਕਿ ਲਾਹੌਰ ਸਾਰੇ ਸੂਬਿਆਂ ਨੂੰ ਬੰਨ੍ਹਣ ਦੀ ਜਗ੍ਹਾ ਬਣੇਗਾ। ਇੱਥੇ ਸਾਰੇ ਸੂਬਿਆਂ ਦੇ ਨੇਤਾਵਾਂ ਦਾ ਸਵਾਗਤ ਕਰਨਾ ਚਾਹੀਦਾ ਹੈ।

PunjabKesari

ਨੋਟ- ਇਮਰਾਨ ਸਰਕਾਰ ਦੀ ਧਮਕੀ ਦੇ ਬਾਵਜੂਦ  PDM ਨੇ ਕੀਤੀ ਲਾਹੌਰ ਰੈਲੀ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News