ਦੋਵਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ ਸਥਾਪਿਤ ਕਰਨ ਦੇ ਯਤਨਾਂ ’ਤੇ MP ਅਮਰਜੋਤ ਸੰਧੂ ਵੱਲੋਂ ਪਵਨ ਦੀਵਾਨ ਸਨਮਾਨਿਤ

07/29/2022 3:32:26 PM

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)—ਪੰਜਾਬ ਲਾਰਜ ਇੰਡਸਟਰੀਅਲ ਡਿਵੈੱਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੂੰ ਭਾਰਤ ਅਤੇ ਕੈਨੇਡਾ ਦਰਮਿਆਨ ਚੰਗੇ ਸਬੰਧ ਸਥਾਪਿਤ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ​​ਕਰਨ ਦੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਬਰੈਂਪਟਨ ਵੈਸਟ ਦੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰ ਅਮਰਜੋਤ ਸੰਧੂ ਵੱਲੋਂ ਵਿਸ਼ੇਸ਼ ਤੌਰ ’ਤੇ ਆਯੋਜਿਤ ਇਕ ਸਮਾਰੋਹ ਦੌਰਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਵਨ ਦੀਵਾਨ ਇਨ੍ਹੀਂ ਦਿਨੀਂ ਕੈਨੇਡਾ ਦੌਰੇ ’ਤੇ ਹਨ। ਉਹ ਪ੍ਰਵਾਸੀ ਭਾਰਤੀ ਭਾਈਚਾਰੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਦੋਵਾਂ ਦੇਸ਼ਾਂ ਿਵਚਾਲੇ ਚੰਗੇ ਦੋਸਤਾਨਾ ਸਬੰਧ ਸਥਾਪਿਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਇਸ ਮੌਕੇ ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਉਨ੍ਹਾਂ ਦਾ ਕੈਨੇਡਾ ਪੁੱਜਣ ’ਤੇ ਸਵਾਗਤ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਓਂਟਾਰੀਓ ਵਿਖੇ ਪਹੁੰਚਣ ’ਤੇ ਬਰੈਂਪਟਨ ਨਾਰਥ ਦੇ ਐੱਮ. ਪੀ. ਪੀ. ਗ੍ਰਾਹਮ ਮੈਕਗ੍ਰੇਗਰ ਵੱਲੋਂ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਸਨਮਾਨ ਲਈ ਧੰਨਵਾਦ ਜ਼ਾਹਿਰ ਕਰਦਿਆਂ ਪਵਨ ਦੀਵਾਨ ਨੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਇਹ ਉਦੇਸ਼ ਰਿਹਾ ਹੈ ਕਿ ਵਿਦੇਸ਼ਾਂ ’ਚ ਵਸਣ ਵਾਲੇ ਪ੍ਰਵਾਸੀ ਪੰਜਾਬੀ ਪੰਜਾਬ ਦੀ ਧਰਤੀ ਨਾਲ ਜੁੜੇ ਰਹਿਣ ਅਤੇ ਪੰਜਾਬ ਆ ਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹ ਭਵਿੱਖ ’ਚ ਵੀ ਇਸ ਕਾਰਜ ਨੂੰ ਜਾਰੀ ਰੱਖੇਗਾ। ਸਮਾਗਮ ਦਾ ਸੰਚਾਲਨ ਜਸਪਾਲ ਗਰੇਵਾਲ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਗਿੱਲ, ਹਰਦਮ ਸਿੰਘ ਮਾਂਗਟ, ਸੰਨੀ ਧਾਲੀਵਾਲ, ਬਲਜਿੰਦਰ ਸਿੰਘ ਲੇਲਣਾ, ਅਮਰਪ੍ਰੀਤ ਔਲਖ, ਪਰਮਿੰਦਰ ਢਿੱਲੋਂ, ਜਰਨੈਲ ਸਿੰਘ ਗਰੇਵਾਲ, ਗੁਰਦੀਪ ਝੱਜ, ਪਿੰਟਾ ਬਰਾੜ, ਪੰਕਜ ਗੁਪਤਾ ਵੀ ਹਾਜ਼ਰ ਸਨ।


Manoj

Content Editor

Related News