ਐੱਨ.ਐੱਸ.ਜੀ. ''ਚ ਭਾਰਤ ਦੇ ਪ੍ਰਵੇਸ਼ ਲਈ ਹੌਸਲੇ ਦੀ ਲੋੜ: ਚੀਨ

01/31/2019 6:00:33 PM

ਬੀਜਿੰਗ— ਪ੍ਰਮਾਣੂ ਸਪਲਾਈ ਸਮੂਹ (ਐੱਨ.ਐੱਸ.ਜੀ.)'ਚ ਭਾਰਤ ਦੇ ਪ੍ਰਵੇਸ਼ ਦਾ ਵਿਰੋਧ ਕਰ ਰਹੇ ਚੀਨ ਨੇ ਵੀਰਵਾਰ ਨੂੰ ਕਿਹਾ ਕਿ ਐੱਨ.ਐੱਸ.ਜੀ. 'ਚ ਭਾਰਤ ਦੇ ਪ੍ਰਵੇਸ਼ ਲਈ ਹੌਸਲੇ ਦੀ ਲੋੜ ਹੈ ਕਿਉਂਕਿ ਪ੍ਰਮਾਣੂ ਗੈਰ-ਪ੍ਰਸਾਰ (ਐੱਨ.ਪੀ.ਟੀ.) ਸੰਧੀ 'ਤੇ ਦਸਤਖਤ ਨਹੀਂ ਕਰਨ ਵਾਲੇ ਦੇਸ਼ਾਂ ਨੂੰ ਇਸ ਸਮੂਹ 'ਚ ਸ਼ਾਮਿਲ ਕਰਨ ਦੀ ਰਸਮ ਨਹੀਂ ਹੈ।

ਚੀਨ 48 ਮੈਂਬਰੀ ਐੱਨ.ਐੱਸ.ਜੀ. 'ਚ ਭਾਰਤ ਦੇ ਪ੍ਰਵੇਸ਼ ਦਾ ਵਿਰੋਧ ਇਸ ਆਧਾਰ 'ਤੇ ਕਰ ਰਿਹਾ ਹੈ ਕਿ ਭਾਰਤ ਨੇ ਐੱਨ.ਪੀ.ਟੀ. 'ਤੇ ਦਸਤਖਤ ਨਹੀਂ ਕੀਤੇ ਹਨ। ਹਾਲਾਂਕਿ ਅਮਰੀਕਾ ਤੇ ਰੂਸ ਸਣੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਹੋਰ ਸਥਾਈ ਮੈਂਬਰਾਂ ਨੇ ਭਾਰਤ ਪ੍ਰਮਾਣੂ ਗੈਰ-ਪ੍ਰਸਾਰ ਰਿਕਾਰਡ ਨੂੰ ਦੇਖਦੇ ਹੋਏ ਉਸ ਦੀ ਐੱਨ.ਐੱਸ.ਜੀ. ਮੈਂਬਰਤਾ ਦਾ ਸਮਰਥਨ ਕੀਤਾ ਹੈ। ਬੈਠਕਾਂ ਦੇ ਖਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਸਫਲ ਰਹੇ ਸੰਮੇਲਨ ਦੇ ਅਖੀਰ 'ਚ ਮੈਂਬਰ ਦੇਸ਼ਾਂ ਦੇ ਵਿਚਾਲੇ ਇਕ ਅਹਿਮ ਆਮ ਰਾਇ ਬਣੀ ਕਿ ਉਹ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਦੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਐੱਨ.ਪੀ.ਟੀ. ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ 'ਤੇ ਵੀ ਆਮ ਰਾਇ ਬਣਾਈ ਹੈ।

ਇਹ ਪੁੱਛੇ ਜਾਣ 'ਤੇ ਕਿ ਕੀ ਐੱਨ.ਐੱਸ.ਜੀ. 'ਚ ਭਾਰਤ ਦੇ ਪ੍ਰਵੇਸ਼ ਦਾ ਮੁੱਦਾ ਇਸ ਬੈਠਕ 'ਚ ਚੁੱਕਿਆ ਗਿਆ ਤਾਂ ਇਸ 'ਤੇ ਗੇਂਗ ਨੇ ਕਿਹਾ ਕਿ ਪੀ5 ਦੇਸ਼ ਐੱਨ.ਪੀ.ਟੀ. ਤੰਤਰ ਨੂੰ ਪ੍ਰਭਾਵੀ ਬਣਾਏ ਰੱਖਣ ਨੂੰ ਲੈ ਕੇ ਵਚਨਬੱਧ ਹਨ। ਉਹ ਮੰਨਦੇ ਹਨ ਕਿ ਇਹ ਅੰਤਰਰਾਸ਼ਟਰੀ ਪ੍ਰਮਾਣੂ ਗੈਰ ਪ੍ਰਸਾਰ ਵਿਵਸਥਾ ਦਾ ਮਹੱਤਵਪੂਰਨ ਹਿੱਸਾ ਹੈ।


Baljit Singh

Content Editor

Related News