ਢਾਕਾ ਤੋਂ ਰੋਮ ਪਹੁੰਚੇ ਜਹਾਜ਼ ਦੇ 276 ਯਾਤਰੀਆਂ ਵਿਚੋਂ 36 ਕੋਰੋਨਾ ਪੀੜਤ

Wednesday, Jul 08, 2020 - 09:47 AM (IST)

ਢਾਕਾ ਤੋਂ ਰੋਮ ਪਹੁੰਚੇ ਜਹਾਜ਼ ਦੇ 276 ਯਾਤਰੀਆਂ ਵਿਚੋਂ 36 ਕੋਰੋਨਾ ਪੀੜਤ

ਰੋਮ,(ਕੈਂਥ)- ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਹੁਣ ਤੱਕ ਲੱਖਾਂ ਮਨੁੱਖੀ ਜਾਨਾਂ ਚਲੀਆਂ ਗਈਆਂ ਹਨ, ਜੇਕਰ ਗੱਲ ਕਰੀਏ ਇਟਲੀ ਵਿਚ ਭਾਵੇਂ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟਦਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਆਏ ਦਿਨ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਹਾਲੇ ਵੀ ਸਾਹਮਣੇ ਆ ਰਹੇ ਹਨ। ਬੀਤੇ ਦਿਨ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਇਕ ਵਿਸ਼ੇਸ਼ ਜਹਾਜ਼ ਰਾਹੀਂ 276 ਯਾਤਰੀ ਇਟਲੀ ਦੀ ਰਾਜਧਾਨੀ ਰੋਮ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਪੁੱਜਣ ਤੇ ਜਦੋਂ ਅਧਿਕਾਰੀਆਂ ਵਲੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਵਿੱਚੋ 36 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਪਾਇਆ ਗਿਆ ਹੈ। 

ਰੋਮ ਏਅਰਪੋਰਟ ਦੇ ਸਿਹਤ ਵਿਭਾਗ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਹੀ ਸਾਰੇ ਯਾਤਰੀਆਂ ਨੂੰ ਦੁਬਾਰਾ ਚੈੱਕ ਕੀਤਾ ਗਿਆ। ਇਟਲੀ ਦੇ ਸਿਹਤ ਮੰਤਰੀ ਰਾਬੇਰਤੋ ਸਪੈਰਿੰਸਾ ਨੇ ਕਾਰਵਾਈ ਕਰਦਿਆਂ ਇਟਲੀ ਸਰਕਾਰ ਨੂੰ ਇਨ੍ਹਾਂ ਸਾਰੇ ਯਾਤਰੀਆਂ ਦੀ ਰਿਪੋਰਟ ਸੌੰਪੀ ਜਾ ਚੁੱਕੀ ਹੈ ।ਇਟਲੀ ਦੀ ਸਰਕਾਰ ਵਲੋਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਇੱਕ ਹਫ਼ਤੇ ਲਈ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਇਟਲੀ ਵਿਚ ਬੜੀ ਜੱਦੋ-ਜਹਿਦ ਮਗਰੋਂ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ ਭਾਵੇਂ ਇਟਲੀ ਵਿਚ ਆਏ ਦਿਨ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ ਸਾਹਮਣੇ ਆ ਰਹੇ ਹਨ ਪਰ ਇਟਲੀ ਦੀ ਸਰਕਾਰ, ਸਿਹਤ ਵਿਭਾਗ ਹੁਣ ਕਿਸੇ ਵੀ ਤਰ੍ਹਾਂ ਦਾ ਜੋਖ਼ਮ ਨਹੀਂ ਉਠਾਉਣਾ ਚਾਹੁੰਦੇ, ਇਟਲੀ ਵਿਚ ਪਹਿਲਾਂ ਹੀ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ।


author

Lalita Mam

Content Editor

Related News