ਤੁਰਕੀ ''ਚ ਵਾਪਰਿਆ ਬੱਸ ਹਾਦਸਾ, 14 ਲੋਕਾਂ ਦੀ ਮੌਤ

Sunday, Aug 08, 2021 - 02:45 PM (IST)

ਤੁਰਕੀ ''ਚ ਵਾਪਰਿਆ ਬੱਸ ਹਾਦਸਾ, 14 ਲੋਕਾਂ ਦੀ ਮੌਤ

ਇਸਤਾਂਬੁਲ (ਭਾਸ਼ਾ): ਪੱਛਮੀ ਤੁਰਕੀ ਵਿਚ ਇਕ ਹਾਈਵੇਅ 'ਤੇ ਐਤਵਾਰ ਨੂੰ ਯਾਤਰੀ ਬੱਸ ਪਲਟ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 14 ਲੋਕਾਂ ਦੀ ਮੌਤ ਹੋ ਗਈ। ਬਲੀਕੇਸਿਰ ਸੂਬੇ ਦੇ ਗਵਰਨਰ ਦਫਤਰ ਨੇ ਦੱਸਿਆ ਕਿ ਹਾਦਸੇ ਵਿਚ 18 ਲੋਕ ਜ਼ਖਮੀ ਵੀ ਹੋਏ ਹਨ ਜਿਹਨਾਂ ਦਾ ਪੰਜ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਵਾਪਰਿਆ ਕਾਰ ਹਾਦਸਾ, 5 ਲੋਕਾਂ ਦੀ ਮੌਤ

ਦਫਤਰ ਮੁਤਾਬਕ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ 4:40 'ਤੇ ਹੋਇਆ। ਦਫਤਰ ਨੇ ਦੱਸਿਆ ਕਿ ਐਮਰਜੈਂਸੀ ਸੇਵਾ ਦੇ ਕਰਮੀ ਮੌਕੇ 'ਤੇ ਪਹੁੰਚੇ, ਜਿੱਥੇ 11 ਲੋਕਾਂ ਦੀ ਮੌਤ ਹੋ ਚੁੱਕੀ ਸੀ ਜਦਕਿ 3 ਹੋਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਘਟਨਾ ਦੀ ਹੋਰ ਜਾਣਕਾਰੀ ਤੁਰੰਤ ਉਪਲਬਧ ਨਹੀਂ ਹੋ ਸਕੀ ਹੈ।


author

Vandana

Content Editor

Related News