ਯਾਤਰੀ ਬੱਸ ਅਤੇ ਟ੍ਰੈਕਟਰ-ਟ੍ਰੇਲਰ ਦੀ ਜ਼ੋਰਦਾਰ ਟੱਕਰ, 24 ਲੋਕਾਂ ਦੀ ਮੌਤ
Sunday, Oct 27, 2024 - 09:46 AM (IST)
ਮੈਕਸੀਕੋ ਸਿਟੀ (ਯੂ. ਐੱਨ. ਆਈ.): ਮੈਕਸੀਕੋ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮੱਧ ਮੈਕਸੀਕਨ ਰਾਜ ਜ਼ਕਾਟੇਕਸ ਵਿਚ ਤੜਕੇ ਇਕ ਯਾਤਰੀ ਬੱਸ ਦੇ ਇਕ ਟ੍ਰੈਕਟਰ-ਟ੍ਰੇਲਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 24 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਨੈਸ਼ਨਲ ਗਾਰਡ ਦੇ ਕੋਆਰਡੀਨੇਟਰ ਜੁਆਨ ਮੈਨਰੀਕੇਜ਼ ਨੇ ਕਿਹਾ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਟ੍ਰੇਲਰ ਮੱਕੀ ਦੀ ਢੋਆ-ਢੁਆਈ ਕਰ ਰਹੇ ਟਰੱਕ ਤੋਂ ਵੱਖ ਹੋ ਗਿਆ, ਜਿਸ ਕਾਰਨ ਬੱਸ ਆਪਣੇ ਸੱਜੇ ਪਾਸੇ ਪਲਟ ਗਈ। ਜੈਕਟੇਕਸ ਸਰਕਾਰ ਦੇ ਜਨਰਲ ਸਕੱਤਰ ਰੋਡਰੀਗੋ ਰੇਅਸ ਨੇ ਇੱਕ ਵੀਡੀਓ ਬਿਆਨ ਵਿੱਚ ਕਿਹਾ ਕਿ ਬੱਸ ਪੱਛਮੀ ਰਾਜ ਨਾਇਰਿਤ ਦੇ ਟੇਪਿਕ ਤੋਂ ਉੱਤਰੀ ਰਾਜ ਚਿਹੁਆਹੁਆ ਦੇ ਸਿਉਦਾਦ ਜੁਆਰੇਜ਼ ਜਾ ਰਹੀ ਸੀ। ਉਨ੍ਹਾਂ ਨੇ ਯਾਤਰੀਆਂ ਨੂੰ ਹਾਈਵੇਅ ਤੋਂ ਬਚਣ ਦੀ ਸਲਾਹ ਦਿੱਤੀ ਜੋ ਹਾਦਸੇ ਤੋਂ ਬਾਅਦ ਬੰਦ ਰਿਹਾ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਦੀ ਨਵੀਂ ਵੀਜ਼ਾ ਨੀਤੀ ਕੈਨੇਡਾ ਨੂੰ ਪਵੇਗੀ ਭਾਰੀ, ਹੋਵੇਗਾ ਅਰਬਾਂ ਡਾਲਰ ਦਾ ਨੁਕਸਾਨ
ਰੇਅਸ ਨੇ ਕਿਹਾ ਕਿ ਜ਼ਖਮੀਆਂ ਦਾ ਮੈਕਸੀਕਨ ਸੋਸ਼ਲ ਸਿਕਿਉਰਿਟੀ ਇੰਸਟੀਚਿਊਟ ਵਿੱਚ ਇਲਾਜ ਚੱਲ ਰਿਹਾ ਹੈ। ਉਸਨੇ ਕਿਹਾ,“ਅਸੀਂ ਇਸ ਦੁਖਦਾਈ ਦੁਰਘਟਨਾ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਹਰ ਵਿਅਕਤੀ ਲਈ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।”ਜ਼ੈਕਾਟੇਕਸ ਦੇ ਗਵਰਨਰ ਡੇਵਿਡ ਮੋਨਰੀਅਲ ਨੇ ਰਾਜ ਪੀੜਤ ਸਹਾਇਤਾ ਕਮਿਸ਼ਨ ਨੂੰ ਸਾਰੇ ਪ੍ਰਭਾਵਿਤ ਯਾਤਰੀਆਂ ਦੀ ਸਹਾਇਤਾ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮੈਕਸੀਕੋ ਵਿੱਚ ਟ੍ਰੈਫਿਕ ਹਾਦਸੇ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹਨ। ਮੈਕਸੀਕੋ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਟੈਟਿਸਟਿਕਸ ਐਂਡ ਜੀਓਗ੍ਰਾਫੀ ਅਨੁਸਾਰ 2023 ਵਿੱਚ ਸ਼ਹਿਰੀ ਤੇ ਉਪਨਗਰੀ ਖੇਤਰਾਂ ਵਿੱਚ 381,000 ਤੋਂ ਵੱਧ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਸੀ, ਜਿਸ ਵਿੱਚ 4,800 ਤੋਂ ਵੱਧ ਮੌਤਾਂ ਅਤੇ 90,500 ਜ਼ਖਮੀ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।