ਪੁਤਿਨ ਨੂੰ 2 ਵਾਰ ਹੋਰ ਰਾਸ਼ਟਰਪਤੀ ਬਣਨ ਦਾ ਮੌਕਾ ਦੇਣ ਵਾਲਾ ਬਿੱਲ ਪਾਸ

Friday, Apr 02, 2021 - 02:14 AM (IST)

ਮਾਸਕੋ-ਰੂਸ 'ਚ ਸੰਸਦ ਦੇ ਉੱਚ ਸਦਨ ਨੇ ਵਲਾਦੀਮਿਰ ਪੁਤਿਨ ਨੂੰ 2024 ਤੋਂ ਬਾਅਦ ਟੋ ਟਰਮ ਲਈ ਰਾਸ਼ਟਰਪਤੀ ਬਣਨ ਸੰਬੰਧੀ ਬਿੱਲ ਪਾਸ ਕਰ ਦਿੱਤਾ ਹੈ। ਇਕ ਹਫਤੇ ਪਹਿਲਾਂ ਇਸ ਬਿੱਲ ਨੂੰ ਹੇਠਲੇ ਸਦਨ ਨੇ ਪਾਸ ਕਰ ਦਿੱਤਾ ਸੀ। ਰਾਸ਼ਟਰਪਤੀ ਪੁਤਿਨ ਦੇ ਦਸਤਖਤ ਹੋਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ।
ਇਸ ਸਾਲ ਜੁਲਾਈ 2020 'ਚ ਜਿਨ੍ਹਾਂ ਸੰਵਿਧਾਨਕ ਸੋਧਾਂ ਲਈ ਰਾਸ਼ਟਰ ਵਿਆਪੀ ਜਨਮਤ ਸੰਗਠਿਤ 'ਚ ਸਹਿਮਤੀ ਮਿਲੀ ਸੀ, ਇਹ ਉਸ ਦਾ ਹੀ ਹਿੱਸਾ ਹੈ।

ਇਹ ਵੀ ਪੜ੍ਹੋ-...ਤਾਂ ਇਸ ਕਾਰਣ ਬਰਬਾਦ ਹੋਈਆਂ J&J ਕੋਰੋਨਾ ਵੈਕੀਸਨ ਦੀਆਂ 1.5 ਕਰੋੜ ਖੁਰਾਕਾਂ

ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਪੁਤਿਨ ਦੇ 2036 ਤੱਕ ਲਈ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ ਹੋ ਜਾਵੇਗਾ। ਇਸ ਤੋਂ ਬਾਅਦ ਇਹ ਬਦਲ ਰਹੇਗਾ ਕਿ ਉਹ ਆਪਣੀ ਮਰਜ਼ੀ ਨਾਲ ਅਹੁਦੇ ਨੂੰ ਛੱਡ ਸਕਦੇ ਹਨ। ਪੁਤਿਨ ਦੀ ਉਮਰ 68 ਸਾਲ ਹੈ ਅਤੇ ਉਨ੍ਹਾਂ ਦਾ ਚੌਥਾ ਕਾਰਜਕਾਲ 2024 ਨੂੰ ਪੂਰਾ ਹੋ ਰਿਹਾ ਹੈ ਪਰ ਸੰਵਿਧਾਨਕ ਬਦਲਾਅ ਤੋਂ ਬਾਅਦ ਉਹ 6 ਸਾਲ ਦੇ ਦੋ ਹੋਰ ਕਾਰਜਕਾਲ ਪੂਰੇ ਕਰ ਸਕਦੇ ਹਨ। ਪੁਤਿਨ ਸਾਲ 2000 ਤੋਂ ਹੀ ਰੂਸ ਦੀ ਸੱਤਾ 'ਚ ਹਨ।

ਇਹ ਵੀ ਪੜ੍ਹੋ-ਕੋਰੋਨਾ ਮਹਾਮਾਰੀ ਦੇ ਲੰਬੇ ਸਮੇਂ ਤੱਕ ਰਹਿਣ ਦਾ ਖਤਰਾ ਹੈ : WHO ਅਧਿਕਾਰੀ

ਰੂਸ ਦੇ ਸੰਵਿਧਾਨ 'ਚ ਕੀਤੀ ਗਈ ਨਵੀਂ ਸੋਧ
ਇਸ ਤੋਂ ਇਲਾਵਾ ਪਿਛਲੇ ਦਸੰਬਰ ਮਹੀਨੇ 'ਚ ਰੂਸ ਦੇ ਸੰਵਿਧਾਨ 'ਚ ਨਵੀਂ ਸੋਧ ਪਾਸ ਕੀਤੀ ਗਈ। ਇਸ ਦੇ ਤਹਿਤ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਵੀ ਅਪਰਾਧਿਕ ਮੁਕੱਦਮਾ ਨਹੀ ਦਰਜ ਹੋ ਪਾਏਗਾ। ਹੁਣ ਸਾਬਕਾ ਰੂਸੀ ਰਾਸ਼ਟਰਪਤੀਆਂ ਨੂੰ ਕਿਸੇ ਵੀ ਅਪਰਾਧ ਲਈ ਕਿਸੇ ਵੀ ਜੁਰਮ ਲਈ ਉਮਰ ਭਰ ਛੋਟ ਦਿੱਤੀ ਜਾਵੇਗੀ, ਨਾਲ ਹੀ ਉਹ ਪੁਲਸ ਦੀ ਪੁੱਛ ਗਿੱਛ ਤੋਂ ਬਚੇ ਰਹਿਣਗੇ। ਕ੍ਰੇਮਿਲਨ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਉਮਰ ਭਰ ਸੰਸਦ ਦੇ ਉੱਚ ਸਦਨ 'ਚ ਸੈਨੇਟਰ ਬਣਨ ਦੀ ਵੀ ਇਜਾਜ਼ਤ ਹੋਵੇਗੀ। ਹਾਲਾਂਕਿ, ਇਸ ਕਾਨੂੰਨ 'ਚ ਕੁਝ ਹਲਾਤਾਂ 'ਚ ਕੀਤੇ ਗਏ ਗੰਭੀਰ ਅਪਰਾਧ ਅਤੇ ਦੇਸ਼ ਧ੍ਰੋਹ ਦੇ ਮਾਮਲਿਆਂ ਨੂੰ ਅਪਵਾਦ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਨ੍ਹਾਂ ਹਲਾਤਾਂ 'ਚ ਸਾਬਕਾ ਰਾਸ਼ਟਰਪਤੀਆਂ 'ਤੇ ਮੁਕੱਦਮਾ ਹੋ ਸਕਦਾ ਹੈ।

ਇਹ ਵੀ ਪੜ੍ਹੋ-ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News