ਅਰਧ ਸੈਨਿਕ ਦਲ ਦੇ ਲੜਾਕਿਆਂ ਨੇ ਘੱਟੋ-ਘੱਟ 85 ਲੋਕਾਂ ਦੀ ਕੀਤੀ ਹੱਤਿਆ

Sunday, Aug 18, 2024 - 04:25 PM (IST)

ਅਰਧ ਸੈਨਿਕ ਦਲ ਦੇ ਲੜਾਕਿਆਂ ਨੇ ਘੱਟੋ-ਘੱਟ 85 ਲੋਕਾਂ ਦੀ ਕੀਤੀ ਹੱਤਿਆ

ਕਾਹਿਰਾ (ਏਜੰਸੀ): ਸੂਡਾਨ ਵਿੱਚ ਅਰਧ ਸੈਨਿਕ ਦਲ ਦੇ ਲੜਾਕਿਆਂ ਨੇ ਇੱਕ ਪਿੰਡ ਵਿੱਚ ਭੰਨਤੋੜ, ਲੁੱਟਮਾਰ ਅਤੇ ਅੱਗਜ਼ਨੀ ਦੇ ਬਾਅਦ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 85 ਲੋਕਾਂ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਵਿੱਚ 18 ਮਹੀਨਿਆਂ ਤੋਂ ਚੱਲ ਰਹੇ ਵਿਨਾਸ਼ਕਾਰੀ ਸੰਘਰਸ਼ ਵਿੱਚ ਖੂਨ-ਖਰਾਬੇ ਦੀ ਇਹ ਤਾਜ਼ਾ ਘਟਨਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ 'ਚ ਇੱਕ ਮਹੀਨੇ ਤੱਕ ਬੰਦ ਰਹਿਣ ਤੋਂ ਬਾਅਦ ਖੁੱਲ੍ਹੇ ਵਿਦਿਅਕ ਅਦਾਰੇ 

ਸੂਡਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰ.ਐਸ.ਐਫ) ਨੇ ਜੁਲਾਈ ਵਿੱਚ ਸੇਨਾਰ ਸੂਬੇ ਵਿੱਚ ਗਲਗਾਨੀ ਵਿੱਚ ਹਮਲੇ ਸ਼ੁਰੂ ਕੀਤੇ ਅਤੇ ਪਿਛਲੇ ਹਫ਼ਤੇ ਆਰ.ਐਸ.ਐਫ ਦੇ ਲੜਾਕਿਆਂ ਨੇ "ਪਿੰਡ ਦੇ ਨਿਹੱਥੇ ਵਸਨੀਕਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।" ਬਿਆਨ ਅਨੁਸਾਰ ਪਿੰਡ ਵਾਸੀਆਂ ਨੇ ਔਰਤਾਂ ਅਤੇ ਕੁੜੀਆਂ ਦੇ ਅਗਵਾ ਅਤੇ ਜਿਨਸੀ ਸ਼ੋਸ਼ਣ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲੇ 'ਚ 150 ਤੋਂ ਵੱਧ ਪਿੰਡ ਵਾਸੀ ਜ਼ਖਮੀ ਹੋ ਗਏ। ਇੱਕ ਹੈਲਥ ਕੇਅਰ ਵਰਕਰ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ 24 ਔਰਤਾਂ ਅਤੇ ਨਾਬਾਲਗਾਂ ਸਮੇਤ ਘੱਟੋ-ਘੱਟ 80 ਮ੍ਰਿਤਕਾਂ ਦੀਆਂ ਲਾਸ਼ਾਂ ਮੈਡੀਕਲ ਸੈਂਟਰ ਵਿੱਚ ਪਹੁੰਚੀਆਂ ਸਨ। ਇੱਕ ਪਿੰਡ ਵਾਸੀ ਮੁਹੰਮਦ ਤਾਜਲ ਅਮੀਨ ਨੇ ਦੱਸਿਆ ਕਿ ਉਸ ਨੇ ਸ਼ੁੱਕਰਵਾਰ ਨੂੰ ਸੜਕ ਦੇ ਵਿਚਕਾਰ ਛੇ ਪੁਰਸ਼ਾਂ ਅਤੇ ਇੱਕ ਔਰਤ ਦੀਆਂ ਲਾਸ਼ਾਂ ਪਈਆਂ ਦੇਖੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News