''ਉਲਾਵੁਨ'' ਜਵਾਲਾਮੁਖੀ ''ਚੋਂ ਸਵਾਹ ਨਿਕਲਣੀ ਸ਼ੁਰੂ, ਚਿਤਾਵਨੀ ਜਾਰੀ

Wednesday, Jun 26, 2019 - 03:53 PM (IST)

''ਉਲਾਵੁਨ'' ਜਵਾਲਾਮੁਖੀ ''ਚੋਂ ਸਵਾਹ ਨਿਕਲਣੀ ਸ਼ੁਰੂ, ਚਿਤਾਵਨੀ ਜਾਰੀ

ਪੋਰਟ ਮੋਰਸਬੀ (ਭਾਸ਼ਾ)— ਪਾਪੂਆ ਨਿਊ ਗਿਨੀ ਦੇ 'ਉਲਾਵੁਨ' ਜਵਾਲਾਮੁਖੀ ਵਿਚੋਂ ਬੁੱਧਵਾਰ ਨੂੰ ਸਵਾਹ ਨਿਕਲਣੀ ਸ਼ੁਰੂ ਹੋ ਗਈ। ਇਸ ਨਾਲ ਆਸਮਾਨ ਵਿਚ ਹਨੇਰਾ ਹੋ ਗਿਆ ਅਤੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ 'ਉਲਾਵੁਨ' ਦੁਨੀਆ ਦੀ ਸਭ ਤੋਂ ਖਤਰਨਾਕ ਜਵਾਲਾਮੁਖੀਆਂ ਵਿਚੋਂ ਇਕ ਹੈ। 

ਪੱਛਮੀ ਨਿਊ ਬ੍ਰਿਟੇਨ ਆਫਤ ਦਫਤਰ ਦੇ ਇਕ ਅਧਿਕਾਰੀ ਲਿਓ ਪੋਰੀਕੁਰਾ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਮਾਊਂਟ ਉਲਾਵੁਨ ਜਵਾਲਾਮੁਖੀ ਵਿਚ ਅੱਜ ਸਵੇਰੇ 7 ਵਜੇ ਸਵਾਹ ਨਿਕਲਣੀ ਸ਼ੁਰੂ ਹੋਈ। ਰਬੌਲ ਜਵਾਲਾਮੁਖੀ ਆਬਜ਼ਰਵੇਟਰੀ ਨੇ ਸੰਭਾਵਿਤ ਧਮਾਕੇ ਦੇ ਪਹਿਲੇ ਪੜਾਅ ਦੀ ਚਿਤਾਵਨੀ ਜਾਰੀ ਕੀਤੀ ਹੈ। ਚਸ਼ਮਦੀਦਾਂ ਨੇ 2,334 ਮੀਟਰ (7,657 ਫੁੱਟ) ਸਿਖਰ ਤੋਂ ਬਾਹਰ ਸਵਾਹ ਫੈਲਣ ਦੀ ਸੂਚਨਾ ਦਿੱਤੀ।


author

Vandana

Content Editor

Related News