ਗੁਰਪਤਵੰਤ ਪੰਨੂ ਦੀ ਭਾਰਤ ਨੂੰ ਗਿੱਦੜ ਭਬਕੀ, ਕਿਹਾ-13 ਦਸੰਬਰ ਨੂੰ ਸੰਸਦ 'ਤੇ ਕਰਾਂਗਾ ਹਮਲਾ
Wednesday, Dec 06, 2023 - 03:11 PM (IST)
ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਨੇ ਭਾਰਤ 'ਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਉਧਰ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਭਾਰਤ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਇੱਕ ਹੋਰ ਵੀਡੀੳ ਜਾਰੀ ਕਰਕੇ ਭਾਰਤ 'ਤੇ ਹਮਲੇ ਦੀ ਧਮਕੀ ਦਿੱਤੀ ਹੈ। ਪੰਨੂ ਨੇ ਵੀਡੀਓ ਵਿੱਚ ਕਿਹਾ ਹੈ ਕਿ ਮੈਨੂੰ ਮਾਰਨ ਦੀ ਸਾਜ਼ਿਸ਼ ਨਾਕਾਮ ਹੋ ਗਈ। ਮੈਂ 13 ਦਸੰਬਰ ਨੂੰ ਸੰਸਦ ਭਵਨ 'ਤੇ ਹਮਲਾ ਕਰਕੇ ਇਸ ਦਾ ਜਵਾਬ ਦੇਵਾਂਗਾ। ਜ਼ਿਕਰਯੋਗ ਹੈ ਕਿ 13 ਦਸੰਬਰ 2001 ਨੂੰ ਸੰਸਦ ਭਵਨ 'ਤੇ ਅੱਤਵਾਦੀ ਹਮਲਾ ਹੋਇਆ ਸੀ।
ਪੰਨੂ ਨੇ ਵੀਡੀਓ 'ਚ ਕਿਹਾ ਹੈ ਕਿ ਭਾਰਤੀ ਏਜੰਸੀਆਂ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ ਸੀ, ਜੋ ਅਸਫਲ ਰਹੀ। ਹੁਣ ਹਮਲੇ ਦੀ ਯੋਜਨਾ ਦੇ ਜਵਾਬ ਵਿਚ ਉਹ 13 ਦਸੰਬਰ ਨੂੰ ਸੰਸਦ 'ਤੇ ਹਮਲਾ ਕਰੇਗਾ। ਵੀਡੀਓ 'ਚ ਪੰਨੂ ਨੇ ਸੰਸਦ ਭਵਨ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦਾ ਪੋਸਟਰ ਵੀ ਜਾਰੀ ਕੀਤਾ, ਜਿਸ 'ਤੇ ਲਿਖਿਆ ਸੀ 'ਦਿੱਲੀ ਬਣੇਗੀ ਪਾਕਿਸਤਾਨ'।
ਪੜ੍ਹੋ ਇਹ ਅਹਿਮ ਖ਼ਬਰ-ਪੰਨੂ ਦੇ ਕਤਲ ਦੀ ਸਾਜਿਸ਼ ਸਬੰਧੀ ਭਾਰਤੀ ਜਾਂਚ ਨੂੰ ਲੈ ਕੇ ਅਮਰੀਕਾ ਦਾ ਤਾਜ਼ਾ ਬਿਆਨ ਆਇਆ ਸਾਹਮਣੇ
ਸੁਰੱਖਿਆ ਏਜੰਸੀਆਂ ਨੇ ਕਹੀ ਇਹ ਗੱਲ
ਪੰਨੂ ਦੀ ਨਵੀਂ ਵੀਡੀੳ ਦੇਖਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਕਿਹਾ ਹੈ ਕਿ ਪੰਨੂ ਦੀ ਵੀਡੀਓ ਦੀ ਸਮੱਗਰੀ ਨੂੰ ਸੁਣਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਨੂ ਨੂੰ ਇਹ ਸਕ੍ਰਿਪਟ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਕੇ-2 ਡੈਸਕ ਨੇ ਦਿੱਤੀ ਸੀ। ਵੀਡੀਓ 'ਚ ਇਕ ਪਾਸੇ ਪੰਨੂ ਖਾਲਿਸਤਾਨ ਦਾ ਏਜੰਡਾ ਚਲਾ ਰਿਹਾ ਹੈ, ਦੂਜੇ ਪਾਸੇ ਅਫਜ਼ਲ ਗੁਰੂ ਦਾ ਨਾਂ ਲੈ ਕੇ ਕਸ਼ਮੀਰੀ ਅੱਤਵਾਦੀਆਂ ਅਤੇ ਪਾਕਿਸਤਾਨ ਦੇ ਕਸ਼ਮੀਰ ਏਜੰਡੇ ਦਾ ਸਮਰਥਨ ਵੀ ਕਰ ਰਿਹਾ ਹੈ। ਪੰਨੂ ਦੀ ਇਸ ਵੀਡੀਓ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।