ਅਮਰੀਕਾ 'ਚ ਪੰਨੂ ਦੀ ਨਵੀਂ ਸਾਜ਼ਿਸ਼, ਨਗਰ ਕੀਰਤਨ ਦੇ ਨਾਂ 'ਤੇ ਲੋਕਾਂ ਨੂੰ ਕਰ ਰਿਹੈ ਲਾਮਬੰਦ

Monday, Dec 04, 2023 - 11:17 AM (IST)

ਅਮਰੀਕਾ 'ਚ ਪੰਨੂ ਦੀ ਨਵੀਂ ਸਾਜ਼ਿਸ਼, ਨਗਰ ਕੀਰਤਨ ਦੇ ਨਾਂ 'ਤੇ ਲੋਕਾਂ ਨੂੰ ਕਰ ਰਿਹੈ ਲਾਮਬੰਦ

ਇੰਟਰਨੈਸ਼ਨਲ ਡੈਸਕ- ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਪੰਨੂ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ 'ਚ ਵੀ ਭਾਰਤ ਖ਼ਿਲਾਫ਼ ਸਾਜ਼ਿਸ਼ ਰਚ ਰਿਹਾ ਹੈ। ਭਾਰਤੀ ਖੁਫੀਆ ਏਜੰਸੀਆਂ ਨੂੰ ਇਸ ਸਬੰਧੀ ਕਈ ਅਹਿਮ ਸੁਰਾਗ ਮਿਲੇ ਹਨ। ਸੂਤਰਾਂ ਅਨੁਸਾਰ ਪੰਨੂ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਬੈਨਰ ਹੇਠ 26 ਤੋਂ 28 ਜਨਵਰੀ ਤੱਕ ਅਮਰੀਕਾ ਵਿੱਚ ਭਾਰਤ ਵਿਰੁੱਧ ਖਾਲਿਸਤਾਨ ਦੇ ਸਮਰਥਨ ਵਿੱਚ ਦੋ ਵੱਡੇ ਕਥਿਤ ਰਾਏਸ਼ੁਮਾਰੀ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ।

ਪੰਨੂ ਅਮਰੀਕਾ ਦੇ ਕੈਲੀਫੋਰਨੀਆ, ਸੈਨ ਫਰਾਂਸਿਸਕੋ ਅਤੇ ਉਟਾਹ ਸ਼ਹਿਰ ਵਿੱਚ ਹੋਣ ਵਾਲੇ ਰੈਫਰੈਂਡਮ ਲਈ ਨਗਰ ਕੀਰਤਨ ਕੱਢ ਕੇ ਲੋਕਾਂ ਨੂੰ ਲਾਮਬੰਦ ਕਰ ਰਿਹਾ ਹੈ। ਇਸ ਦੇ ਲਈ ਪੰਨੂ ਨੇ ਸੋਸ਼ਲ ਮੀਡੀਆ ਸਾਈਟ ਐਕਸ (ਪਹਿਲਾਂ ਟਵਿੱਟਰ) 'ਤੇ ਕਈ ਬੋਟ-ਅਧਾਰਿਤ ਫਰਜ਼ੀ ਖਾਤਿਆਂ ਨੂੰ ਸਰਗਰਮ ਕੀਤਾ। ਇਹਨਾਂ ਵਿਚ ਨਰੇਟਿਵ ਸਿੱਖ, ਮਾਝਾ ਬੁਆਏਜ਼, ਖਾਲਿਸਤਾਨ, ਸਰਦਾਰ, ਜ਼ਖ਼ਮੀ ਸਿੱਖ ਵਰਗੇ ਖਾਤੇ ਭਾਰਤ ਖ਼ਿਲਾਫ਼ ਪੋਸਟ ਕਰ ਰਹੇ ਸਨ। ਕੇਂਦਰ ਸਰਕਾਰ ਨੇ ਅਜਿਹੇ 402 ਫਰਜ਼ੀ ਖਾਤਿਆਂ ਨੂੰ ਬਲਾਕ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਬੰਬ ਧਮਾਕੇ ਮਗਰੋਂ ਫਿਲੀਪੀਨ ਦੇ ਰਾਸ਼ਟਰਪਤੀ ਦਾ ਅਹਿਮ ਬਿਆਨ ਆਇਆ ਸਾਹਮਣੇ

ਪੰਨੂ ਨੇ ਅਮਰੀਕਾ ਵਿੱਚ ਕੀਤੀਆਂ ਦੋ ਦਰਜਨ ਗੁਪਤ ਮੀਟਿੰਗਾਂ 

ਪੰਨੂ ਕੈਲੀਫੋਰਨੀਆ, ਸਾਨ ਫਰਾਂਸਿਸਕੋ ਅਤੇ ਉਟਾਹ ਵਿੱਚ ਹੋਣ ਵਾਲੇ ਤਥਾਕਥਿਤ ਜਨਮਤ ਸੰਗ੍ਰਹਿ ਲਈ ਲੰਬੇ ਸਮੇਂ ਤੋਂ ਯੋਜਨਾ ਬਣਾ ਰਿਹਾ ਹੈ। ਉਸਨੇ 20 ਅਗਸਤ ਤੋਂ 17 ਅਕਤੂਬਰ ਦਰਮਿਆਨ ਦੋ ਦਰਜਨ ਤੋਂ ਵੱਧ ਵਾਰ ਵੱਖ-ਵੱਖ ਥਾਵਾਂ 'ਤੇ ਗੁਪਤ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਰਾਹੀਂ ਪੰਨੂ ਨੇ ਕਥਿਤ ਰਾਇਸ਼ੁਮਾਰੀ ਲਈ ਵੱਡੀ ਫੰਡਿੰਗ ਵੀ ਜੁਟਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News