ਕੋਰੋਨਾ ਪੀੜਤ ਮਾਂ ਨੂੰ ਮਿਲਣ ਦੀ ਨਹੀਂ ਮਿਲੀ ਇਜਾਜ਼ਤ,ਹਸਪਤਾਲ ਦੀ ਖਿੜਕੀ 'ਚ ਬੈਠ ਪੁੱਤਰ ਨੇ ਕਿਹਾ ਅਲਵਿਦਾ

07/21/2020 5:34:20 PM

ਰਮੱਲਾਹ (ਫਿਲੀਸਤੀਨ) : ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਤਸਵੀਰ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ। ਦਰਅਸਲ ਫਿਲੀਸਤੀਨ ਦੇ ਹਸਪਤਾਲ ਵਿਚ ਕੋਰੋਨਾ ਪੀੜਤ ਜਨਾਨੀ ਨੂੰ ਦਾਖ਼ਲ ਕਰਾਇਆ ਗਿਆ ਹੈ ਅਤੇ ਕਿਸੇ ਨੂੰ ਵੀ ਉਸ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ ਪਰ ਉਸ ਜਨਾਨੀ ਦਾ ਪੁੱਤਰ ਆਪਣੀ ਮਾਂ ਨੂੰ ਦੇਖਣ ਲਈ ਰੋਜ਼ਾਨਾ ਖਿੜਕੀ ਚੜ੍ਹ ਕੇ ਬੈਠ ਜਾਂਦਾ ਸੀ ਅਤੇ ਕਈ ਘੰਟਿਆਂ ਤੱਕ ਆਪਣੀ ਮਾਂ ਨੂੰ ਦੇਖਦੇ ਰਹਿੰਦਾ ਅਤੇ ਜਦੋਂ ਉਹ ਜਨਾਨੀ ਹਸਪਤਾਲ ਵਿਚ ਆਖ਼ਰੀ ਸਾਹ ਲੈ ਰਹੀ ਸੀ ਤਾਂ ਉਦੋਂ ਵੀ ਉਸ ਦਾ ਪੁੱਤਰ ਖਿੜਕੀ 'ਚ ਬੈਠਾ ਆਪਣੀ ਮਾਂ ਨੂੰ ਦੇਖ ਰਿਹਾ ਸੀ।

ਇਹ ਵੀ ਪੜ੍ਹੋ : ਕੀ ਤੁਸੀਂ ਵੀ ਕਰਦੇ ਹੋ ਇਸ ਮਾਸਕ ਦੀ ਵਰਤੋਂ? ਹੋ ਜਾਓ ਸਾਵਧਾਨ, ਸਰਕਾਰ ਨੇ ਦਿੱਤੀ ਚਿਤਾਵਨੀ



ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਤਸਵੀਰ ਵਿਚ ਦਿਖਾਈ ਦੇ ਰਹੇ ਇਸ ਸ਼ਖਸ ਦਾ ਨਾਂ ਜਿਹਾਦ ਅਲ-ਸੂਵੈਤੀ ਹੈ, ਜੋ ਕਿ ਵੈਸਟ ਬੈਂਕ ਦੇ ਬੇਤ ਆਵਾ ਸ਼ਹਿਰ ਦਾ ਰਹਿਣ ਵਾਲਾ ਹੈ। ਜਿਹਾਦ ਦੀ ਮਾਂ 73 ਸਾਲਾ ਰਾਸ਼ਮੀ ਸੁਵੈਤੀ ਨੂੰ ਕੋਵਿਡ-19 ਨਾਲ ਪੀੜਤ ਹੋਣ 'ਤੇ ਹੇਬ੍ਰੋਰਨ ਸਟੇਟ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖ਼ਲ ਕਰਾਇਆ ਗਿਆ ਸੀ ਅਤੇ ਕਿਸੇ ਨੂੰ ਮਿਲਣ ਦੀ ਇਜਾਜ਼ਾਤ ਨਹੀਂ ਸੀ। ਮੀਡੀਆ ਰਿਪੋਰਟਾਂ ਮੁਤਾਬਕ 30 ਸਾਲਾ ਜਿਹਾਦ ਆਪਣੀ ਨੂੰ ਦੇਖਣ ਲਈ ਰੋਜ਼ਾਨਾ ਖਿੜਕੀ ਦੇ ਬਾਹਰ ਬੈਠਾ ਰਹਿੰਦਾ ਸੀ। ਹਾਲਾਂਕਿ ਰਾਸ਼ਮੀ ਕੋਵਿਡ-19 ਤੋਂ ਉਬਰ ਨਹੀਂ ਸਕੀ ਅਤੇ ਬੀਤੇ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਮੁਹੰਮਦ ਸਾਫਾ ਨਾਂ ਦੇ ਇਕ ਹਿਊਮਨ ਰਾਈਟਸ ਐਕਟੀਵਿਸਟ ਨੇ ਸਭ ਤੋਂ ਪਹਿਲਾਂ ਸਾਂਝਾ ਕੀਤਾ ਸੀ ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਸਭ ਨੂੰ ਭਾਵੁਕ ਕਰ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕਾ ਦਾ ਚੀਨ ਨੂੰ ਝਟਕਾ, 11 ਚੀਨੀ ਕੰਪਨੀਆਂ 'ਤੇ ਲਗਾਈਆਂ ਵਪਾਰ ਪਾਬੰਦੀਆਂ


cherry

Content Editor

Related News