ਮੈਲਬੌਰਨ 'ਚ ਪਾਕਿਸਤਾਨੀ ਵਿਦਿਆਰਥੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ

Sunday, Mar 13, 2022 - 04:13 PM (IST)

ਮੈਲਬੌਰਨ 'ਚ ਪਾਕਿਸਤਾਨੀ ਵਿਦਿਆਰਥੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ

ਕੈਨਬਰਾ (ਏਐਨਆਈ):: ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਪਾਰਟ-ਟਾਈਮ ਰਾਈਡ-ਸ਼ੇਅਰ ਡਰਾਈਵਰ ਵਜੋਂ ਕੰਮ ਕਰਦੇ ਇਕ ਪਾਕਿਸਤਾਨੀ ਵਿਦਿਆਰਥੀ ਨੂੰ ਸ਼ਨੀਵਾਰ ਤੜਕੇ ਦੋ ਅਣਪਛਾਤੇ ਪੁਰਸ਼ ਯਾਤਰੀਆਂ ਨੇ ਕਈ ਵਾਰ ਚਾਕੂ ਮਾਰ ਦਿੱਤਾ।ਮੈਲਬੌਰਨ ਵਿੱਚ ਪਾਕਿਸਤਾਨ ਦੇ ਕੌਂਸਲੇਟ ਜਨਰਲ ਨੇ ਵਿਦਿਆਰਥੀ ਦੀ ਪਛਾਣ ਹਸਨ ਅਹਿਮਦ ਵਜੋਂ ਕੀਤੀ ਹੈ।ਪੁਲਸ ਦਾ ਮੰਨਣਾ ਹੈ ਕਿ ਕਥਿਤ ਹਮਲੇ ਤੋਂ ਬਾਅਦ ਉਸ ਨੂੰ ਸੜਕ 'ਤ ਛੱਡਣ ਤੋਂ ਪਹਿਲਾਂ ਮੁਸਾਫਰਾਂ ਨੇ ਉਸਦੀ ਮਾਜ਼ਦਾ 3 ਕਾਰ ਚੋਰੀ ਕਰ ਲਈ। ਇੱਕ ਸਥਾਨਕ ਅਖਬਾਰ ਦੀ ਏਜ ਨੇ ਦੱਸਿਆ ਕਿ ਇਹ ਸ਼ੱਕੀ ਜੋੜਾ ਹਾਲੇ ਵੀ ਫ਼ਰਾਰ ਹੈ।

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਡਰਾਈਵਰ, ਪਾਕਿਸਤਾਨ ਦਾ ਇੱਕ ਵਿਦਿਆਰਥੀ, ਮੈਲਬੌਰਨ ਦੇ ਅੰਦਰੂਨੀ ਉੱਤਰ ਵਿੱਚ ਜੌਹਨਸਟਨ ਸਟ੍ਰੀਟ 'ਤੇ ਇੱਕ ਸਰਵਿਸ ਸਟੇਸ਼ਨ ਵਿੱਚ ਜਾਣ ਵਿੱਚ ਕਾਮਯਾਬ ਰਿਹਾ ਅਤੇ ਲਗਭਗ 3:40 ਵਜੇ ਉਸ ਨੇ ਐਮਰਜੈਂਸੀ ਸੇਵਾਵਾਂ ਨੂੰ ਕਾਲ ਕੀਤੀ।ਵਿਦਿਆਰਥੀ ਨੂੰ ਗੰਭੀਰ ਸੱਟਾਂ ਨਾਲ ਰਾਇਲ ਮੈਲਬੌਰਨ ਹਸਪਤਾਲ ਲਿਜਾਇਆ ਗਿਆ। ਇਲਾਜ ਤੋਂ ਬਾਅਦ ਪਾਕਿਸਤਾਨ ਦੇ ਕੌਂਸਲੇਟ ਜਨਰਲ ਅਨੁਸਾਰ ਹੁਣ ਉਸਦੀ ਸਥਿਤੀ ਸਥਿਰ ਦੱਸੀ ਗਈ ਹੈ।ਮੈਲਬੌਰਨ ਵਿਚ ਪਾਕਿਸਤਾਨ ਦੇ ਕੌਂਸਲੇਟ ਜਨਰਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਇੱਕ ਪਾਕਿਸਤਾਨੀ ਨਾਗਰਿਕ ਹਸਨ ਅਹਿਮਦ ਨੂੰ ਚਾਕੂ ਮਾਰਨ ਵਾਲੀ ਮੰਦਭਾਗੀ ਘਟਨਾ ਦੀ ਜਾਂਚ ਕਰ ਰਹੇ ਹਾਂ। ਸਾਡੇ ਕੌਂਸਲਰ ਨੇ ਅੱਜ ਰਾਇਲ ਮੈਲਬੌਰਨ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਹਸਨ ਦਾਖਲ ਹਨ। ਡਾਕਟਰਾਂ ਨੇ ਉਸਦੀ ਹਾਲਤ ਸਥਿਰ ਦੱਸੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਪੀ.ਐੱਮ. ਮੌਰੀਸਨ ਨੇ ਸਥਿਤੀ ਨਾਲ ਨਜਿੱਠਣ ਲਈ ਬਣਾਈ ਖ਼ਾਸ ਯੋਜਨਾ

ਕੌਂਸਲੇਟ ਜਨਰਲ ਨੇ ਅੱਗੇ ਕਿਹਾ ਕਿ ਕੌਂਸਲੇਟ ਜਨਰਲ ਹਸਨ, ਉਸਦੇ ਦੋਸਤਾਂ ਅਤੇ ਪਰਿਵਾਰ ਦੇ ਸੰਪਰਕ ਵਿੱਚ ਰਹੇਗਾ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।ਇੱਕ ਆਸਟ੍ਰੇਲੀਅਨ ਨਿਊਜ਼ ਪੋਰਟਲ ਦਿ ਕਨਵਰਸੇਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ "ਦੱਖਣੀ ਏਸ਼ੀਆ ਦੇ ਲੋਕਾਂ, ਖਾਸ ਤੌਰ 'ਤੇ ਵਿਦਿਆਰਥੀਆਂ ਵਿਰੁੱਧ ਅਤੀਤ ਵਿੱਚ ਆਸਟ੍ਰੇਲੀਆ ਵਿੱਚ ਨਫ਼ਰਤੀ ਅਪਰਾਧ ਦੇਖੇ ਗਏ ਹਨ।2009-10 ਵਿੱਚ ਮੈਲਬੌਰਨ ਵਿੱਚ ਭਾਰਤੀ ਵਿਦਿਆਰਥੀਆਂ 'ਤੇ ਨਸਲੀ ਤੌਰ 'ਤੇ ਪ੍ਰੇਰਿਤ ਹਮਲਿਆਂ ਦੀ ਇੱਕ ਲੜੀ ਨੇ ਆਸਟ੍ਰੇਲੀਆਈ ਸਰਕਾਰ ਨੂੰ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਸੀ। ਆਸਟ੍ਰੇਲੀਆ ਵਿੱਚ ਰਹਿਣ ਵਾਲੇ ਭਾਰਤੀ ਵਿਰਾਸਤ ਦੇ ਲੋਕਾਂ ਨੇ ਆਪਣੇ ਰੋਜ਼ਾਨਾ ਜੀਵਨ ਵਿਚ "ਸੂਖਮ ਨਸਲਵਾਦ ਦੇ ਉੱਚ ਪੱਧਰ ਦਾ ਅਨੁਭਵ ਕੀਤਾ ਹੈ।


author

Vandana

Content Editor

Related News