ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ ਬੁਰੀ ਤਰ੍ਹਾਂ ਧੜੱਮ

05/18/2022 5:35:30 PM

ਇੰਟਰਨੈਸ਼ਨਲ ਡੈਸਕ- ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨ ਰੁਪਏ ਦਾ ਫਿਸਲਣਾ ਜਾਰੀ ਹੈ। ਖਦਸ਼ਾ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ 200 ਨੂੰ ਪਾਰ ਕਰ ਜਾਵੇਗੀ। ਸੋਮਵਾਰ ਨੂੰ ਇੰਟਰਬੈਂਕ ਮਾਰਕਿਟ 'ਚ ਇਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਵੈਲਿਊ 194 ਦੇ ਇਤਿਹਾਸਿਕ ਹੇਠਲੇ ਪੱਧਰ 'ਤੇ ਪਹੁੰਚ ਗਈ। ਇਸ ਹਾਲਤ 'ਚ ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ਦੀ ਨਵੀਂ ਸ਼ਾਹਬਾਜ਼ ਸਰਕਾਰ ਦੇ ਹੱਥ ਪੈਰ ਫੁਲ ਰਹੇ ਹਨ ਕਿ ਸਥਿਤੀ ਨੂੰ ਕਿਸ ਤਰ੍ਹਾਂ ਕੰਟਰੋਲ 'ਚ ਕੀਤਾ ਜਾਵੇ।
ਪਾਕਿਸਤਾਨੀ ਅਖਬਾਰ ਟ੍ਰਿਬਿਊਨ ਦੇ ਮੁਤਾਬਕ ਪਾਕਿਸਤਾਨੀ ਕੇਂਦਰੀ ਬੈਂਕ ਦੇ ਮੁਤਾਬਕ ਸ਼ੁੱਕਰਵਾਰ ਨੂੰ ਰੁਪਿਆ 192.53 ਰੁਪਏ 'ਤੇ ਬੰਦ ਹੋਇਆ ਸੀ। ਪਰ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ 1.70 ਰੁਪਏ ਦੀ ਗਿਰਾਵਟ ਦੇ ਨਾਲ 194.23 ਰੁਪਏ ਨੂੰ ਛੂਹ ਗਿਆ। ਵਿਸ਼ੇਸ਼ਕਾਂ ਮੁਤਾਬਕ ਊਰਜਾ ਦੀਆਂ ਕੀਮਤਾਂ 'ਚ ਸੰਭਾਵਿਤ ਵਾਧੇ ਦੇ ਵਿਚਾਲੇ ਭੁਗਤਾਨ ਸੰਤੁਲਨ ਸੰਕਟ ਹੋਰ ਖਰਾਬ ਹੋ ਸਕਦਾ ਹੈ ਅਤੇ ਇਸ ਨਾਲ ਰੁਪਏ 'ਤੇ ਦਬਾਅ ਵਧ ਰਿਹਾ ਹੈ। ਇਹ ਸੰਭਾਵਿਤ ਵਾਧਾ ਪਾਕਿਸਤਾਨ ਨੂੰ ਮਹੱਤਵਪੂਰਨ ਰੂਪ ਨਾਲ ਪ੍ਰਭਾਵਿਤ ਕਰੇਗਾ, ਕਿਉਂਕਿ ਪਾਕਿਸਤਾਨ ਆਯਾਤਿਤ ਊਰਜਾ 'ਤੇ ਬਹੁਤ ਜ਼ਿਆਦਾ ਨਿਰਭਰ ਹੈ। ਚਾਲੂ ਵਿੱਤ ਸਾਲ 2022 ਦੇ ਪਹਿਲੇ 10 ਮਹੀਨਿਆਂ 'ਚ ਊਰਜਾ ਆਯਾਤ ਬਿੱਲ ਪਹਿਲੇ ਹੀ 72 ਫੀਸਦੀ ਵਧ ਗਿਆ ਹੈ। 
ਇਕ ਰਿਪੋਰਟ ਮੁਤਾਬਕ ਪਾਕਿਸਤਾਨੀ ਰੁਪਏ ਦੀ ਤਰ੍ਹਾਂ ਹੀ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ 22 ਮਹੀਨੇ ਦੇ ਹੇਠਲੇ ਪੱਧਰ 10.3 ਅਰਬ ਡਾਲਰ 'ਤੇ ਆ ਗਿਆ ਹੈ। ਇਸ ਲਈ ਆਮ 90 ਦਿਨਾਂ ਦੇ ਆਯਾਤ ਕਵਰ ਦੀ ਤੁਲਨਾ 'ਚ ਪਾਕਿਸਤਾਨ ਦਾ ਆਯਾਤ ਕਵਰ ਵਰਤਮਾਨ 'ਚ ਘਟਾ ਕੇ ਸਿਰਫ 45 ਦਿਨ ਕਰ ਦਿੱਤਾ ਗਿਆ ਹੈ। ਉਧਰ ਪਾਕਿਸਤਾਨ ਦੇ ਕੋਲ ਹੁਣ ਸਿਰਫ ਇਕ ਮਹੀਨੇ ਦੇ ਲਈ ਵਿਦੇਸ਼ਾਂ ਤੋਂ ਸਮਾਨ ਆਯਾਤ ਕਰਨ ਦਾ ਪੈਸਾ ਬਚਿਆ ਹੈ।
ਇਸ ਤੋਂ ਇਲਾਵਾ ਅਗਲੇ ਦੋ ਮਹੀਨਿਆਂ 'ਚ ਪਾਕਿਸਤਾਨ ਨੂੰ ਵੱਖ ਤੋਂ 4.4 ਅਰਬ ਡਾਲਰ ਦਾ ਵਿਦੇਸ਼ੀ ਕਰਜ਼ ਚੁਕਾਉਣਾ ਹੈ ਅਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਹੋਰ ਵੀ ਜ਼ਿਆਦਾ ਕਮੀ ਆ ਜਾਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪਾਕਿਸਤਾਨ ਨੂੰ ਫੌਰਨ ਮਦਦ ਨਹੀਂ ਮਿਲਦੀ ਹੈ ਤਾਂ ਪਾਕਿਸਤਾਨ ਦੀ ਸਥਿਤੀ ਵੀ ਸ਼੍ਰੀਲੰਕਾ ਦੀ ਤਰ੍ਹਾਂ ਹੋ ਸਕਦੀ ਹੈ ਅਤੇ ਬਿਜਲੀ ਦੇ ਨਾਲ-ਨਾਲ ਪਾਕਿਸਤਾਨ ਨੂੰ ਵੀ ਜ਼ਰੂਰੀ ਸਮਾਨਾਂ ਲਈ ਸੰਘਰਸ਼ ਕਰਨਾ ਪਵੇਗਾ।  


Aarti dhillon

Content Editor

Related News