ਪਾਕਿ ਦੇ ਰਾਸ਼ਟਰਪਤੀ ਆਰਿਫ਼ ਅਲਵੀ ਮੁੜ ਹੋਏ ਕੋਰੋਨਾ ਪਾਜ਼ੇਟਿਵ
Friday, Jan 07, 2022 - 01:52 AM (IST)
ਇਸਲਾਮਾਬਾਦ-ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਦੂਜੀ ਵਾਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ। ਦੇਸ਼ ਗਲੋਬਲ ਮਹਾਮਾਰੀ ਦੀ ਪੰਜਵੀਂ ਲਹਿਰ ਨਾਲ ਜੂਝ ਰਿਹਾ ਹੈ। ਅਲਵੀ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਹਲਕਾ ਬੁਖਾਰ ਹੈ ਅਤੇ ਕਈ ਹੋਰ ਲੱਛਣ ਨਹੀਂ ਹਨ। ਉਨ੍ਹਾਂ ਨੇ ਟਵੀਟ ਕੀਤਾ,''ਮੈਂ ਫਿਰ ਤੋਂ ਕੋਵਿਡ-19 ਨਾਲ ਇਨਫੈਕਟਿਡ ਹੋ ਗਿਆ ਹੈ। ਪਿਛਲੇ ਚਾਰ-ਪੰਜ ਦਿਨਾਂ ਤੋਂ ਗਲੇ 'ਚ ਦਰਦ ਸੀ ਅਤੇ ਠੀਕ ਹੋ ਰਿਹਾ ਸੀ। ਦੋ ਰਾਤਾਂ ਪਹਿਲਾਂ ਕੁਝ ਘੰਟਿਆਂ ਲਈ ਹਲਕਾ ਬੁਖਾਰ ਆਇਆ। ਕੋਈ ਹੋਰ ਲੱਛਣ ਨਹੀਂ ਸਨ।
ਇਹ ਵੀ ਪੜ੍ਹੋ : ਬ੍ਰਿਟੇਨ ਦੇ PM ਜਾਨਸਨ ਨੇ ਟੀਕਾ-ਵਿਰੋਧੀ ਗੱਲਾਂ ਨੂੰ ਦੱਸਿਆ ਗੁੰਮਰਾਹਕੁੰਨ
ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਵੱਲੋਂ ਐਲਾਨ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਕਿਹਾ ਦੋਸਤੋ, ਕਿਰਪਾ ਕਰਕੇ ਸਾਵਧਾਨੀਆਂ ਫਿਰ ਤੋਂ ਵਰਤਣੀਆਂ ਸ਼ੁਰੂ ਕਰ ਦਿਓ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸ.ਓ.ਪੀ.) ਦਾ ਪਾਲਣ ਕਰੋ। ਅਲਵੀ ਪਿਛਲੇ ਸਾਲ 29 ਮਾਰਚ ਨੂੰ ਪਹਿਲੀ ਵਾਰ ਇਨਫੈਕਟਿਡ ਹੋਏ ਸਨ। ਉਸ ਤੋਂ ਪਹਿਲਾਂ ਉਹ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਹੀ ਲੈ ਸਕੇ ਸਨ। ਰਾਸ਼ਟਰਪਤੀ ਉਸ ਦਿਨ ਇਨਫੈਕਟਿਡ ਮਿਲੇ ਜਿਸ ਦਿਨ ਪਾਕਿਸਤਾਨ 'ਚ ਲਗਭਗ ਤਿੰਨ ਮਹੀਨੇ 'ਚ ਪਹਿਲੀ ਵਾਰ 1,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਇਹ ਵਾਧਾ ਓਮੀਕ੍ਰੋਨ ਵੇਰੀਐਂਟ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ : ਪਿਛਲੇ ਹਫ਼ਤੇ ਕੋਰੋਨਾ ਦੇ ਨਵੇਂ ਗਲੋਬਲ ਮਾਮਲਿਆਂ 'ਚ 71 ਫੀਸਦੀ ਦਾ ਹੋਇਆ ਵਾਧਾ : WHO
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।