ਪਾਕਿਸਤਾਨੀ 'ਪਾਸਪੋਰਟ' ਦੁਨੀਆ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ

Wednesday, Jul 20, 2022 - 04:49 PM (IST)

ਪਾਕਿਸਤਾਨੀ 'ਪਾਸਪੋਰਟ' ਦੁਨੀਆ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ

ਇਸਲਾਮਾਬਾਦ (ਵਾਰਤਾ) ਪਾਕਿਸਤਾਨੀ ਪਾਸਪੋਰਟ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਹੇਠਲੇ ਪਾਸਪੋਰਟ ਦੀ ਸ਼੍ਰੇਣੀ 'ਚ ਸ਼ਾਮਲ ਹੋ ਗਿਆ ਹੈ। ਜੀਓ ਟੀਵੀ ਨੇ ਬੁੱਧਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਹਾਲ ਹੀ ਦੇ ਹੈਨਲੇ ਪਾਸਪੋਰਟ ਇੰਡੈਕਸ ਦੇ ਅਨੁਸਾਰ ਪਾਕਿਸਤਾਨ ਦੇ ਪਾਸਪੋਰਟ ਦਾ ਦੁਨੀਆ ਦੇ ਪਾਸਪੋਰਟਾਂ ਵਿੱਚ ਸਭ ਤੋਂ ਹੇਠਲਾ ਚੌਥਾ ਸਥਾਨ ਹੈ। ਇਹ ਯਮਨ ਤੋਂ ਇੱਕ ਸਥਾਨ ਹੇਠਾਂ ਅਤੇ ਇਰਾਕ, ਸੀਰੀਆ ਅਤੇ ਅਫਗਾਨਿਸਤਾਨ ਤੋਂ ਤਿੰਨ ਸਥਾਨ ਹੇਠਾਂ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੀ ਪ੍ਰਤੀਨਿਧੀ ਸਭਾ 'ਚ 'ਸਮਲਿੰਗੀ ਵਿਆਹ' ਬਿੱਲ ਪਾਸ

ਸੂਚਕਾਂਕ ਦੇ ਅਨੁਸਾਰ 199 ਦੇਸ਼ਾਂ ਦੀ ਰੈਂਕਿੰਗ 'ਚ ਪਾਕਿਸਤਾਨ ਸੂਚੀ ਵਿੱਚ 109ਵੇਂ ਸਥਾਨ 'ਤੇ ਹੈ, ਜਿਸ ਵਿਚ ਦੁਨੀਆ ਭਰ ਦੇ ਸਿਰਫ 31 ਸਥਾਨਾਂ ਤੱਕ ਉਸ ਦੀ ਵੀਜ਼ਾ-ਮੁਕਤ ਪਹੁੰਚ ਹੈ। ਸੀਰੀਆ 110ਵੇਂ, ਇਰਾਕ 111ਵੇਂ ਅਤੇ ਅਫਗਾਨਿਸਤਾਨ 112ਵੇਂ ਸਥਾਨ 'ਤੇ ਹੈ। ਹੈਨਲੇ ਪਾਸਪੋਰਟ ਇੰਡੈਕਸ 2022 ਦੇ ਮੁਤਾਬਕ ਭਾਰਤ 87ਵੇਂ ਨੰਬਰ 'ਤੇ ਹੈ। ਭਾਰਤ ਦੇ ਲੋਕ 60 ਦੇਸ਼ਾਂ ਦੀ ਯਾਤਰਾ ਬਿਨਾਂ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ ਕਰ ਸਕਦੇ ਹਨ। ਮੌਰੀਤਾਨੀਆ ਅਤੇ ਤਾਜਿਕਸਤਾਨ ਵੀ 87ਵੇਂ ਨੰਬਰ 'ਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਅਰਨੋਲਡ ਕਲਾਸਿਕ ਯੂਰਪੀਅਨ ਚੈਂਪੀਅਨਸ਼ਿਪ 'ਚ ਇਟਲੀ ਤੋਂ ਸਿਮਾ ਘੁੰਮਣ ਦੀ ਹੋਈ ਸਿਲੈਕਸ਼ਨ 

ਇਸ ਦੌਰਾਨ ਪਿਛਲੀ ਦਰਜਾਬੰਦੀ ਦੇ ਮੁਕਾਬਲੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਵਿੱਚ ਥੋੜ੍ਹਾ ਜਿਹਾ ਬਦਲਾਅ ਹੋਇਆ ਹੈ। ਰਿਪੋਰਟ ਮੁਤਾਬਕ ਜਾਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਪਾਸਪੋਰਟ ਦੀ ਸਥਿਤੀ ਚੰਗੀ ਹੈ। ਜਾਪਾਨੀ ਪਾਸਪੋਰਟ ਸਭ ਤੋਂ ਉੱਚੇ ਪੱਧਰ 'ਤੇ ਹੈ। ਜ਼ਿਕਰਯੋਗ ਹੈ ਕਿ ਜਾਪਾਨੀ ਪਾਸਪੋਰਟ ਨਾਲ ਕੋਈ ਵੀ ਬਿਨਾਂ ਵੀਜ਼ਾ 193 ਦੇਸ਼ਾਂ 'ਚ ਦਾਖਲ ਹੋ ਸਕਦਾ ਹੈ। ਜਾਪਾਨੀ ਪਾਸਪੋਰਟ ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਪਾਸਪੋਰਟਾਂ ਤੋਂ ਇੱਕ ਪੱਧਰ ਉੱਪਰ ਹੈ।


author

Vandana

Content Editor

Related News