ਪਾਕਿ ਮੂਲ ਦੀ ਪੱਤਰਕਾਰ ਅਮਨਾ ਨਵਾਜ਼ ਕਰੇਗੀ ਰਾਸ਼ਟਰਪਤੀ ਬਹਿਸ ਦਾ ਸੰਚਾਲਨ

Sunday, Dec 08, 2019 - 12:45 AM (IST)

ਪਾਕਿ ਮੂਲ ਦੀ ਪੱਤਰਕਾਰ ਅਮਨਾ ਨਵਾਜ਼ ਕਰੇਗੀ ਰਾਸ਼ਟਰਪਤੀ ਬਹਿਸ ਦਾ ਸੰਚਾਲਨ

ਵਾਸ਼ਿੰਗਟਨ - ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੇਟਿਕ ਉਮੀਦਵਾਰੀ ਲਈ ਹੋਣ ਵਾਲੀ ਇਕ ਬਹਿਸ ਦੇ ਸੰਚਾਲਨ ਲਈ ਪਾਕਿਸਤਾਨੀ ਮੂਲ ਦੀ ਇਕ ਅਮਰੀਕੀ ਪੱਤਰਕਾਰ ਨੂੰ ਚੁਣਿਆ ਗਿਆ ਹੈ। ਇਸ ਕੰਮ ਲਈ ਚੁਣੀ ਜਾਣ ਵਾਲੀ ਦੱਖਣੀ ਏਸ਼ੀਆ ਮੂਲ ਦੀ ਉਹ ਪਹਿਲੀ ਅਮਰੀਕੀ ਪੱਤਰਕਾਰ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਇਕ ਮੀਡੀਆ ਰਿਪੋਰਟ ਤੋਂ ਮਿਲੀ। ਡਾਨ ਨਿਊਜ਼ ਦੀ ਇਕ ਰਿਪੋਰਟ ਮੁਤਾਬਕ, ਪੀ. ਬੀ. ਐੱਸ. ਨਿਊਜ਼ ਆਵਰ ਦੀ ਅਮਨਾ ਨਵਾਜ਼ 19 ਦਸੰਬਰ ਨੂੰ ਲਾਸ ਏਜੰਲਸ ਸਥਿਤ ਲੋਏਲਾ ਮੈਰੀਮਾਊਂਟ 'ਚ ਆਯੋਜਿਤ ਹੋਣ ਵਾਲੀ ਛੇਵੀਂ ਡਿਮੈਕ੍ਰੇਟਿਕ ਪ੍ਰਾਇਮਰੀ ਡਿਬੇਟ ਦਾ ਸਹਿ-ਸੰਚਾਲਨ ਕਰੇਗੀ।

PunjabKesari

ਨਿਊਜ਼ ਆਵਰ ਨਾਲ ਜੁੜਣ ਤੋਂ ਪਹਿਲਾਂ ਨਵਾਜ਼ ਏ. ਬੀ. ਸੀ. ਨਿਊਜ਼ 'ਚ ਐਂਕਰ ਅਤੇ ਪੱਤਰਕਾਰ ਰਹਿ ਚੁੱਕੀ ਹੈ। ਉਸ ਦੌਰਾਨ ਉਨ੍ਹਾਂ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਕਵਰ ਕੀਤਾ ਸੀ। ਇਸ ਤੋਂ ਪਹਿਲਾਂ ਉਹ ਐੱਨ. ਬੀ. ਸੀ. ਨਿਊਜ਼ 'ਚ ਇਕ ਵਿਦੇਸ਼ੀ ਪੱਤਰਕਾਰ ਸੀ, ਜਿਨ੍ਹਾਂ ਨੇ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ, ਤੁਰਕੀ ਜਿਹੇ ਕਈ ਖੇਤਰਾਂ ਤੋਂ ਰਿਪੋਰਟਿੰਗ ਕੀਤੀ ਹੈ। ਉਹ ਐੱਨ. ਬੀ. ਸੀ. 'ਚ ਏਸ਼ੀਅਨ ਅਮਰੀਕਾ ਪਲੇਟਫਾਰਮ ਦੀ ਸੰਸਥਾਪਕ ਅਤੇ ਸਾਬਕਾ ਮੈਨੇਜਿੰਗ ਐਡੀਵਰ ਵੀ ਹੈ।


author

Khushdeep Jassi

Content Editor

Related News