ਪਾਕਿਸਤਾਨੀ ਸੰਸਦ ਮੈਂਬਰ ਨੇ ਉਗਲਿਆ ਜ਼ਹਿਰ, ਕਿਹਾ-ਫਿਲਸਤੀਨ ਤੇ ਕਸ਼ਮੀਰ ਦੀ ਆਜ਼ਾਦੀ ਲਈ ਸੁੱਟੋ ਪ੍ਰਮਾਣੂ ਬੰਬ

Wednesday, May 19, 2021 - 04:09 PM (IST)

ਪਾਕਿਸਤਾਨੀ ਸੰਸਦ ਮੈਂਬਰ ਨੇ ਉਗਲਿਆ ਜ਼ਹਿਰ, ਕਿਹਾ-ਫਿਲਸਤੀਨ ਤੇ ਕਸ਼ਮੀਰ ਦੀ ਆਜ਼ਾਦੀ ਲਈ ਸੁੱਟੋ ਪ੍ਰਮਾਣੂ ਬੰਬ

ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਵੱਲੋਂ ਫਿਲਸਤੀਨ ’ਤੇ ਕੀਤੇ ਜਾ ਰਹੇ ਹਵਾਈ ਹਮਲਿਆਂ ਦਰਮਿਆਨ ਪਾਕਿਸਤਾਨ ਦੇ ਸੰਸਦ ਮੈਂਬਰ ਚਿਤਰਾਲੀ ਨੇ ਸੰਸਦ ’ਚ ਦਿੱਤੇ ਆਪਣੇ ਭਾਸ਼ਣ ਦੌਰਾਨ ਜ਼ਹਿਰ ਉਗਲਦਿਆਂ ਕਿਹਾ ਕਿ ਫਿਲਸਤੀਨ ਤੇ ਕਸ਼ਮੀਰ ਦੀ ਆਜ਼ਾਦੀ ਲਈ ਪ੍ਰਮਾਣੂ ਬੰਦ ਵਰਤਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਆਪਣੇ ਖੈਰ-ਖਵਾਹ ਤੁਰਕੀ ਨਾਲ ਮਿਲ ਕੇ ਸਾਜ਼ਿਸ਼ ਰਚਣ ’ਚ ਰੁੱਝ ਗਿਆ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਫਿਲਸਤੀਨ ਦਾ ਬਹਾਨਾ ਬਣਾ ਕੇ ਤੁਰਕੀ ਪਹੁੰਚ ਗਏ ਹਨ ਤੇ ਉਨ੍ਹਾਂ ਨੇ ਮੁਸਲਿਮ ਦੇਸ਼ਾਂ ਦਾ ਖਲੀਫਾ ਬਣਨ ਦਾ ਸੁਫਨਾ ਦੇਖ ਰਹੇ ਰਾਸ਼ਟਰਪਤੀ ਰੇਸੇਪ ਤੈਯੱਪ ਏਰਦੋਗਨ ਨਾਲ ਮੁਲਾਕਾਤ ਕੀਤੀ ਹੈ।

ਇਸ ਦਰਮਿਆਨ ਪਾਕਿਸਤਾਨ ਦੇ ਸੰਸਦ ਮੈਂਬਰ ਮੌਲਾਨ ਚਿਤਰਾਲੀ ਨੇ ਇਮਰਾਨ ਸਰਕਾਰ ਨੂੰ ਕਿਹਾ ਹੈ ਕਿ ਇਜ਼ਰਾਈਲ ਖ਼ਿਲਾਫ਼ ਜੇਹਾਦ ਇਕੋ-ਇਕ ਹੱਲ ਹੈ। ਪਾਕਿਸਤਾਨ ਦੇ ਸੰਸਦ ਮੈਂਬਰ ਚਿਤਰਾਲੀ ਨੇ ਸੰਸਦ ’ਚ ਦਿੱਤੇ ਆਪਣੇ ਭਾਸ਼ਣ ’ਚ ਕਿਹਾ ਕਿ ਫਿਲਸਤੀਨ ਤੇ ਕਸ਼ਮੀਰ ਦੀ ਆਜ਼ਾਦੀ ਲਈ ਸਰਕਾਰ ਪ੍ਰਮਾਣੂ ਬੰਬ ਤੇ ਮਿਜ਼ਾਈਲਾਂ ਦੀ ਵਰਤੋਂ ਕਰਨ ਤੋਂ ਪਿੱਛੇ ਨਾ ਹਟੇ। ਚਿਤਰਾਲੀ ਨੇ ਕਿਹਾ ਕਿ ਕੀ ਅਸੀਂ ਪ੍ਰਮਾਣੂ ਬੰਬ ਮਿਊਜ਼ੀਅਮ ’ਚ ਰੱਖਣ ਲਈ ਬਣਾਏ ਹਨ। ਜੇ ਅਸੀਂ ਫਿਲਸਤੀਨ ਤੇ ਕਸ਼ਮੀਰ ਨੂੰ ਆਜ਼ਾਦ ਨਹੀਂ ਕਰਾ ਸਕਦੇ ਤਾਂ ਸਾਨੂੰ ਮਿਜ਼ਾਈਲਾਂ, ਪ੍ਰਮਾਣੂ ਬੰਬ ਜਾਂ ਵੱਡੀ ਫੌਜ ਦੀ ਕੋਈ ਜ਼ਰੂਰਤ ਨਹੀਂ ਹੈ।

ਫਿਲਸਤੀਨ ’ਤੇ ਹਮਲਾ, ਪਾਕਿ ਤੇ ਤੁਰਕੀ ਲਈ ਸੁਨਹਿਰੀ ਮੌਕਾ
ਦਰਅਸਲ, ਫਿਲਸਤੀਨ ’ਤੇ ਇਜ਼ਰਾਈਲ ਦੇ ਹਮਲੇ ਨੂੰ ਪਾਕਿਸਤਾਨ ਤੇ ਤੁਰਕੀ ਇਕ ਸੁਨਹਿਰ ਮੌਕੇ ਦੇ ਰੂਪ ’ਚ ਲੈ ਰਹੇ ਹਨ। ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ਨੇ ਹੁਣ ਫਿਲਸਤੀਨ ਨੂੰ ਕੋਰੋਨਾ ਸਹਾਇਤਾ ਭੇਜਣ ਦਾ ਐਲਾਨ ਕੀਤਾ ਹੈ। ਤੁਰਕੀ ਤੇ ਪਾਕਿਸਤਾਨ ਨੂੰ ਉਮੀਦ ਹੈ ਕਿ ਇਸ ਰਾਹੀਂ ਦੁਨੀਆ ਦੇ ਮੁਸਲਮਾਨਾਂ ਦਾ ਸਮਰਥਨ ਹਾਸਲ ਹੋ ਜਾਵੇਗਾ।
 


author

Manoj

Content Editor

Related News