ਸੰਸਦ ''ਚ ਰੋ ਪਿਆ ਪਾਕਿਸਤਾਨ ਦਾ MP ਕਿਹਾ- ''''ਸਾਡੀ ਗ਼ਲਤੀ ਹੈ, ਕਮੀ ਹੈ, ਜਾਂ...''''

Thursday, May 08, 2025 - 04:37 PM (IST)

ਸੰਸਦ ''ਚ ਰੋ ਪਿਆ ਪਾਕਿਸਤਾਨ ਦਾ MP ਕਿਹਾ- ''''ਸਾਡੀ ਗ਼ਲਤੀ ਹੈ, ਕਮੀ ਹੈ, ਜਾਂ...''''

ਇੰਟਰਨੈਸ਼ਨਲ ਡੈਸਕ- ਪਹਿਲਗਾਮ 'ਚ ਹੋਏ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਇਸ ਦੌਰਾਨ 6-7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤ ਨੇ ਆਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ 'ਚ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਏਅਰ ਸਟ੍ਰਾਈਕ ਕਰ ਦਿੱਤੀ ਸੀ, ਜਿਸ ਮਗਰੋਂ ਪਾਕਿਸਤਾਨ ਬੁਰੀ ਤਰ੍ਹਾਂ ਨਾਲ ਬੌਖਲਾਇਆ ਹੋਇਆ ਹੈ। 

ਇਸ ਮਗਰੋਂ ਅੱਜ ਪਾਕਿਸਤਾਨ ਦੇ ਲਾਹੌਰ, ਇਸਲਾਮਾਬਾਦ, ਕਰਾਚੀ ਤੇ ਗੁੱਜਰਾਂਵਾਲਾ ਸਣੇ 12 ਸ਼ਹਿਰਾਂ 'ਚ ਡਰੋਨ ਰਾਹੀਂ ਹਮਲੇ ਹੋਏ ਹਨ, ਜਿਸ ਕਾਰਨ ਪੂਰੇ ਦੇਸ਼ 'ਚ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਹੈ ਤੇ ਦੋਵੇਂ ਦੇਸ਼ ਇਕ-ਦੂਜੇ 'ਤੇ ਲਗਾਤਾਰ ਹਮਲੇ ਕਰ ਰਹੇ ਹਨ।

ਇਹ ਵੀ ਪੜ੍ਹੋ- ਪਾਕਿ ਨੌਜਵਾਨ ਨੇ ਹੀ ਆਪਣੇ ਦੇਸ਼ ਦੀ ਖੋਲ੍ਹ'ਤੀ ਪੋਲ, 'ਸਾਡੇ ਆਲ਼ੇ ਇਕ ਵੀ ਮਿਜ਼ਾਈਲ ਨਹੀਂ ਰੋਕ ਸਕੇ, ਸਭ ਝੂਠ ਐ...'

ਅੱਜ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਾਕਿਸਤਾਨ ਦੇ ਸੰਸਦ 'ਚ ਸੰਸਦ ਮੈਂਬਰ ਨੂੰ ਰੋਂਦੇ ਹੋਏ ਦੇਖਿਆ ਗਿਆ ਹੈ। ਉਸ ਨੇ ਸੰਸਦ 'ਚ ਰੋਂਦੇ ਹੋਏ ਕਿਹਾ ਕਿ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਹਾਂ, ਪਾਕਿਸਤਾਨ ਨੂੰ ਭਾਰਤ ਕੋਲੋਂ ਬਚਾ ਲਓ। ਉਨ੍ਹਾਂ ਕਿਹਾ ਕਿ ਚਾਹੇ ਸਾਡੀ ਗ਼ਲਤੀ ਹੈ, ਸਾਡੀ ਕਮੀ ਹੈ, ਜਾਂ ਕੋਈ ਹੋਰ ਕਾਰਨ, ਮੌਜੂਦਾ ਸਮੇਂ 'ਚ ਹਰ ਪਾਸੇ ਸਾਡੇ ਨਾਲ ਮੁਲਜ਼ਮਾਂ ਵਾਂਗ ਵਤੀਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਾਨੂੰ ਸਭ ਨੂੰ ਖ਼ੁਦਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

I'm begging you all, save Pakistan from India — Pakistani MP speaking in his parliament

They are crying like kid

What a satisfying video!🤩💀 pic.twitter.com/MwSllvuTl9

— राजन मिश्र🇮🇳 (@TheRajanMishr) May 8, 2025

ਇਹ ਵੀ ਪੜ੍ਹੋ- ਪਹਿਲਾਂ ਲਾਹੌਰ, ਫ਼ਿਰ ਕਰਾਚੀ ਤੇ ਹੁਣ..., ਇਕ-ਇਕ ਕਰ ਧਮਾਕਿਆਂ ਨਾਲ ਕੰਬ ਗਏ ਕਈ ਪਾਕਿਸਤਾਨੀ ਸ਼ਹਿਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News