ਕੋਰੋਨਾਵਾਇਰਸ ਤੋਂ ਡਰੀ ਪਾਕਿ ਸਰਕਾਰ ਨੇ ਵਾਘਾ ਸਰਹੱਦ ਕੀਤੀ ਸੀਲ
Thursday, Mar 19, 2020 - 04:52 PM (IST)
![ਕੋਰੋਨਾਵਾਇਰਸ ਤੋਂ ਡਰੀ ਪਾਕਿ ਸਰਕਾਰ ਨੇ ਵਾਘਾ ਸਰਹੱਦ ਕੀਤੀ ਸੀਲ](https://static.jagbani.com/multimedia/2020_3image_16_44_5835752831.jpg)
ਇਸਲਾਮਾਬਾਦ- ਦੁਨੀਆਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਇਸੇ ਵਿਚਾਲੇ ਵਧੀ ਦਹਿਸ਼ਤ ਕਾਰਨ ਪਾਕਿਸਤਾਨ ਦੀ ਸਰਕਾਰ ਨੇ ਭਾਰਤ ਨਾਲ ਲੱਗਦੀ ਵਾਘਾ ਸਰਹੱਦ ਨੂੰ ਸੀਲ ਕਰਨ ਦਾ ਫੈਸਲਾ ਲਿਆ ਹੈ। ਇਸ ਦੀ ਜਾਣਕਾਰੀ ਪਾਕਿਸਤਾਨੀ ਸਰਕਾਰ ਵਲੋਂ ਜਾਰੀ ਇਕ ਪੱਤਰ ਤੋਂ ਮਿਲੀ ਹੈ।
ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਦੇ ਵਧਦੇ ਪ੍ਰਸਾਰ ਨੂੰ ਰੋਕਣ ਲਈ ਵਾਘਾ ਸਰਹੱਦ ਨੂੰ ਦੋਵਾਂ ਦੇਸ਼ਾਂ ਦੀ ਬਿਹਤਰੀ ਲਈ 14 ਦਿਨਾਂ ਲਈ ਸੀਲ ਕਰਨ ਦਾ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 301 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ।