ਬ੍ਰਿਟੇਨ ''ਚ ਪਾਕਿਸਤਾਨੀ ਮੂਲ ਦਾ ਕੱਟੜਪੰਥੀ ਉਪਦੇਸ਼ਕ ਆਪਣੇ ਘਰ ਪਰਤਿਆ
Tuesday, May 07, 2019 - 01:06 AM (IST)

ਲੰਡਨ – ਬ੍ਰਿਟੇਨ 'ਚ ਇਸਲਾਮਿਕ ਸਟੇਟ ਲਈ ਸਮਰਥਨ ਜੁਟਾਉਣ ਦੇ ਜ਼ੁਲਮ 'ਚ ਸਜ਼ਾ ਕੱਟ ਕੇ ਪਿਛਲੇ ਸਾਲ ਜੇਲ ਤੋਂ ਰਿਹਾਅ ਹੋਣ ਅਤੇ ਸਖ਼ਤ ਪਾਬੰਦੀਆਂ ਵਿਚਾਲੇ ਜ਼ਮਾਨਤ ਹੋਸਟਲ 'ਚ ਰਹਿਣ ਤੋਂ ਬਾਅਦ ਪਾਕਿਸਤਾਨੀ ਮੂਲ ਦਾ ਕੱਟੜਪੰਥੀ ਇਸਲਾਮਿਕ ਉਪਦੇਸ਼ਕ ਹੁਣ ਇਥੇ ਆਪਣੇ ਘਰ ਪਰਤ ਆਇਆ ਹੈ। ਅੰਜੇਮ ਚੌਧਰੀ (51) ਦੱਖਣੀ ਲੰਡਨ ਦੀ ਬੇਲਮਾਰਸ਼ ਜੇਲ 'ਚ ਸਾਢੇ 5 ਸਾਲ ਦੀ ਸਜ਼ਾ ਤੋਂ ਅੱਧੇ ਤੋਂ ਵੀ ਕੁਝ ਘੱਟ ਸਮੇਂ ਤੱਕ ਰਿਹਾ। ਉਸ ਨੂੰ ਚੰਗੇ ਵਤੀਰੇ ਕਾਰਨ ਪਿਛਲੇ ਸਾਲ ਅਕਤੂਬਰ 'ਚ ਸਖ਼ਤ ਲਾਇਸੈਂਸ ਸ਼ਰਤਾਂ ਦੇ ਤਹਿਤ ਰਿਹਾਅ ਕਰ ਦਿੱਤਾ ਗਿਆ ਸੀ।