ਪਾਕਿ ਵਿਦੇਸ਼ ਮੰਤਰੀ ਨੇ ਯੂਕ੍ਰੇਨ ਸੰਕਟ ਦੇ ਲਈ ਕੀਤੀ ਕੂਟਨੀਤਿਕ ਹੱਲ ਦੀ ਵਕਾਲਤ
Sunday, Mar 06, 2022 - 11:47 AM (IST)
ਇਸਲਾਮਾਬਾਦ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਆਪਣੇ ਰੂਸੀ ਬਰਾਬਰ ਸਰਗੇਈ ਲਾਵਰੋਵ ਨਾਲ ਗੱਲ ਕੀਤੀ। ਇਸ ਦੌਰਾਨ ਕੁਰੈਸ਼ੀ ਨੇ ਤਣਾਅ ਘੱਟ ਕਰਨ ਅਤੇ ਯੂਕ੍ਰੇਨ ਸੰਕਟ ਦਾ ਕੂਟਨੀਤਿਕ ਹੱਲ ਕੱਢਣ ਦੀ ਬੇਨਤੀ ਕੀਤੀ। ਇਸਲਾਮਾਬਾਦ 'ਚ ਵਿਦੇਸ਼ੀ ਦਫਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ ਕੁਰੈਸ਼ੀ ਨੇ ਲਾਵਰੋਵ ਦੇ ਨਾਲ ਟੈਲੀਫੋਨ 'ਤੇ ਗੱਲ ਕੀਤੀ ਅਤੇ ਦੋ-ਪੱਖੀ ਸੰਬੰਧਾਂ ਤੋਂ ਇਲਾਵਾ ਦੋਵਾਂ ਵਿਦੇਸ਼ ਮੰਤਰੀਆਂ ਨੇ ਖੇਤਰੀ ਹਾਲਾਤ 'ਤੇ ਚਰਚਾ ਕੀਤੀ।
ਬਿਆਨ ਮੁਤਾਬਕ ਯੂਕ੍ਰੇਨ 'ਚ ਤਾਜ਼ਾ ਸਥਿਤੀ 'ਤੇ ਪਾਕਿਸਤਾਨ ਦੀ ਚਿੰਤਾਵਾਂ ਨੂੰ ਰੇਖਾਂਕਿਤ ਕਰਦੇ ਹੋਏ ਵਿਦੇਸ਼ ਮੰਤਰੀ ਕੁਰੈਸ਼ੀ ਨੇ ਇਸ ਗੱਲ 'ਤੇ ਚਾਨਣਾ ਪਾਈ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਚਾਰਟਰ ਦੇ ਮੂਲਭੂਤ ਸਿਧਾਂਤਾ 'ਤੇ ਜ਼ੋਰ ਦਿੱਤਾ ਅਤੇ ਤਣਾਅ ਘੱਟ ਕਰਨ ਦੀ ਬੇਨਤੀ ਕੀਤੀ। ਨਾਲ ਹੀ ਪ੍ਰਾਸੰਗਿਕ ਬਹੁਪੱਖੀ ਸਮਝੌਤਿਆਂ ਅਤੇ ਕੌਮਾਂਤਰੀ ਕਾਨੂੰਨ ਦੇ ਅਨੁਸਾਰ ਇਕ ਕੂਟਨੀਤਿਕ ਹੱਲ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ'।