ਪਾਕਿਸਤਾਨ ਦੀ ਅਦਾਲਤ ਨੇ ਨਸ਼ੀਲੇ ਪਦਾਰਥ ਮਾਮਲੇ ''ਚ ਸਾਬਕਾ ਕਾਨੂੰਨ ਮੰਤਰੀ ਨੂੰ ਦਿੱਤੀ ਜ਼ਮਾਨਤ

Tuesday, Dec 24, 2019 - 08:02 PM (IST)

ਪਾਕਿਸਤਾਨ ਦੀ ਅਦਾਲਤ ਨੇ ਨਸ਼ੀਲੇ ਪਦਾਰਥ ਮਾਮਲੇ ''ਚ ਸਾਬਕਾ ਕਾਨੂੰਨ ਮੰਤਰੀ ਨੂੰ ਦਿੱਤੀ ਜ਼ਮਾਨਤ

ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਨੇ ਨਸ਼ੀਲੇ ਪਦਾਰਥ ਦੇ ਇਕ ਮਾਮਲੇ ਵਿਚ ਪੰਜਾਬ ਦੇ ਸਾਬਕਾ ਕਾਨੂੰਨ ਮੰਤਰੀ ਅਤੇ ਪੀ.ਐਮ.ਐਲ.-ਐਨ ਦੇ ਨੇਤਾ ਰਾਣਾ ਸਨਾਉੱਲਾ ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ। ਐਂਟੀ ਨਾਰਕੋਟਿਕਸ ਫੋਰਸ (ਏ.ਐਨ.ਐਫ.) ਨੇ ਪ੍ਰਧਾਨ ਮੰਤਰੀ ਖਾਨ ਦੇ ਕੱਟੜ ਵਿਰੋਧੀ ਸਨਾਉੱਲਾ ਨੂੰ ਇਕ ਜੁਲਾਈ 2019 ਨੂੰ ਫੈਸਲਾਬਾਦ ਤੋਂ ਲਾਹੌਰ ਜਾਣ ਦੇ ਰਸਤੇ ਵਿਚ ਗ੍ਰਿਫਤਾਰ ਕੀਤਾ ਸੀ। ਏ.ਐਨ.ਐਫ. ਨੇ ਉਨ੍ਹਾਂ ਕੋਲੋਂ 15 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ। ਲਾਹੌਰ ਹਾਈ ਕੋਰਟ ਨੇ ਸਨਾਉੱਲਾ ਨੂੰ ਜ਼ਮਾਨਤ ਦੇ ਦਿੱਤੀ ਕਿਉਂਕਿ ਇਸਤਿਗਾਸਾ ਧਿਰ ਇਹ ਸਾਬਿਤ ਕਰਨ ਵਿਚ ਅਸਫਲ ਰਿਹਾ ਕਿ ਉਨ੍ਹਾਂ ਕੋਲ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ।

ਸਨਾਉੱਲਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨਬੀਲਾ ਨੇ ਕਿਹਾ ਕਿ ਸਨਾਉੱਲਾ ਨੂੰ ਸਿੱਧੇ ਪ੍ਰਧਾਨ ਮੰਤਰੀ ਖਾਨ ਦੇ ਹੁਕਮ 'ਤੇ ਗ੍ਰਿਫਤਾਰ ਕੀਤਾ ਗਿਆ ਸੀ, ਜੋ ਉਨ੍ਹਾਂ ਦੀ ਆਲੋਚਨਾ ਨੂੰ ਨਹੀਂ ਪਚਾ ਸਕੇ। ਮੈਂ ਅੱਲਾਹ ਤੋਂ ਦੁਆ ਮੰਗਦੀ ਹਾਂ ਕਿ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਦੇ ਰੂਪ ਵਿਚ ਉਹ ਇਮਰਾਨ ਖਾਨ ਨੂੰ ਮਿਸਾਲ ਬਣਾਉਣ। ਖਾਨ ਨੇ ਪਿਛਲੇ ਸਾਲ ਚੋਣਾਂ ਦੌਰਾਨ ਸਨਾਉੱਲਾ ਨੂੰ ਜੇਲ ਭੇਜਣ ਦੀ ਠਾਣੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਤੁਹਾਡੀ ਮੁਛ ਫੜ ਕੇ ਜੇਲ ਤੱਕ ਘਸੀਟਾਂਗਾ।

ਤੁਹਾਨੂੰ ਰਾਵਲਪਿੰਡੀ ਦੇ ਅਡਿਆਲਾ ਜੇਲ ਭੇਜਿਆ ਜਾਵੇਗਾ। ਸਨਾਉੱਲਾ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸ਼ਾਇਦ ਸਭ ਤੋਂ ਬੜਬੋਲੇ ਨੇਤਾ ਹਨ ਜੋ ਸੰਸਦ ਅਤੇ ਉਸ ਦੇ ਬਾਹਰ ਖਾਨ ਦੀ ਆਲੋਚਨਾ ਕਰਦੇ ਹਨ। ਇਸ ਦੌਰਾਨ ਇਕ ਜਵਾਬਦੇਹੀ ਅਦਾਲਤ ਨੇ ਪੀ.ਐਮ.ਐਲ.-ਐਨ ਦੇ ਜਨਰਲ ਸਕੱਤਰ ਇਕਬਾਲ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਰਾਸ਼ਟਰੀ ਜਵਾਬਦੇਹ ਬਿਊਰੋ (ਐਨ.ਏ.ਬੀ.) ਦੀ 13 ਦਿਨਾਂ ਦੀ ਹਿਰਾਸਤ ਵਿਚ ਭੇਜ ਦਿੱਤਾ। ਐਨ.ਏ.ਬੀ. ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਅਤੇ ਭਾਰਤੀ ਸਰਹੱਦ ਦੇ ਤਕਰੀਬਨ ਮਹਿੰਗੇ ਪ੍ਰਾਜੈਕਟ ਸ਼ੁਰੂ ਕਰਨ ਨੂੰ ਲੈ ਕੇ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਸੀ। ਪੀ.ਐਮ.ਐਲ.-ਐਨ ਨੇ ਇਸ ਨੂੰ ਵਿਰੋਧੀ ਧਿਰ ਨੂੰ ਚੁਪ ਕਰਵਾਉਣ ਦੀ ਇਕ ਹੋਰ ਕੋਸ਼ਿਸ਼ ਕਰਾਰ ਦਿੱਤਾ।


author

Sunny Mehra

Content Editor

Related News