ਮਾਣ ਦੀ ਗੱਲ, ਭਾਰਤੀ ਝੰਡੇ ਹੇਠ ਪਾਕਿਸਤਾਨੀ ਅਤੇ ਤੁਰਕੀ ਦੇ ਵਿਦਿਆਰਥੀ ਯੂਕ੍ਰੇਨ ''ਚੋਂ ਨਿਕਲੇ ਬਾਹਰ

Thursday, Mar 03, 2022 - 10:13 AM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਰੂਸ-ਯੂਕ੍ਰੇਨ ਦਰਮਿਆਨ ਭਿਆਨਕ ਜੰਗ ਜਾਰੀ ਹੈ। ਇਸ ਦੌਰਾਨ ਭਾਰਤ ਵੱਲੋਂ ਆਪਣੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਭਾਰਤ ਨੇ ਨਾ ਸਿਰਫ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਿਆ  ਸਗੋਂ ਪਾਕਿਸਤਾਨ ਅਤੇ ਤੁਰਕੀ ਦੇ ਨਾਗਰਿਕਾਂ ਨੂੰ ਵੀ ਸੁਰੱਖਿਅਤ ਨਿਕਲਣ ਵਿਚ ਮਦਦ ਕੀਤੀ ਹੈ। ਭਾਰਤੀ ਤਿਰੰਗਾ ਪਾਕਿਸਤਾਨੀ ਵਿਦਿਆਰਥੀਆਂ ਦੇ ਬਚਾਅ ਲਈ ਉਦੋਂ ਅੱਗੇ ਆਇਆ ਜਦੋਂ ਉਨ੍ਹਾਂ ਦਾ ਰਾਸ਼ਟਰ ਉਨ੍ਹਾਂ ਨੂੰ ਕੱਢਣ ਵਿੱਚ ਅਸਫਲ ਰਿਹਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਸੰਕਟ: ਬ੍ਰਿਟੇਨ ਨੇ ਰੂਸ, ਬੇਲਾਰੂਸ 'ਤੇ ਲਾਈਆਂ ਪਾਬੰਦੀਆਂ

ਰੋਮਾਨੀਆ ਪਹੁੰਚਣ ਵਾਲੇ ਭਾਰਤੀ ਵਿਦਿਆਰਥੀਆਂ ਨੇ ਦੱਸਿਆ ਕਿ ਪਾਕਿਸਤਾਨ ਅਤੇ ਤੁਰਕੀ ਤੋਂ ਆਏ ਵਿਦਿਆਰਥੀਆਂ ਨੂੰ ਯੂਕ੍ਰੇਨ ਦੀਆਂ ਵੱਖ-ਵੱਖ ਚੌਕੀਆਂ ਨੂੰ ਪਾਰ ਕਰਨ ਵਿੱਚ ਭਾਰਤੀ ਰਾਸ਼ਟਰੀ ਝੰਡੇ ਦੁਆਰਾ ਮਦਦ ਕੀਤੀ ਗਈ ਸੀ। ਵੱਖ-ਵੱਖ ਚੌਕੀਆਂ 'ਤੇ ਦੋਵੇਂ ਫ਼ੌਜਾਂ ਨੇ ਰਾਸ਼ਟਰੀ ਝੰਡੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਰੀ ਝੰਡੀ ਦਿੱਤੀ। ਸੰਸਾਰ ਭਰ ਵਿੱਚ ਸਾਡੇ ਝੰਡੇ ਦੇ ਸਤਿਕਾਰ 'ਤੇ ਮਾਣ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News