ਪਾਕਿ ਤੇ ਰੂਸ ਦੇ ਰੱਖਿਆ ਅਧਿਕਾਰੀਆਂ ਨੇ ਫੌਜੀ ਸੰਬੰਧ ਮਜ਼ਬੂਤ ਕਰਨ ਦੇ ਤਰੀਕਿਆਂ ''ਤੇ ਕੀਤੀ ਚਰਚਾ

Thursday, Sep 30, 2021 - 01:30 AM (IST)

ਪਾਕਿ ਤੇ ਰੂਸ ਦੇ ਰੱਖਿਆ ਅਧਿਕਾਰੀਆਂ ਨੇ ਫੌਜੀ ਸੰਬੰਧ ਮਜ਼ਬੂਤ ਕਰਨ ਦੇ ਤਰੀਕਿਆਂ ''ਤੇ ਕੀਤੀ ਚਰਚਾ

ਇਸਲਾਮਾਬਾਦ-ਪਾਕਿਸਤਾਨ ਅਤੇ ਰੂਸ ਦੇ ਸੀਨੀਅਰ ਰੱਖਿਆ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੁਵੱਲੇ ਫੌਜੀ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ, ਜਿਨ੍ਹਾਂ 'ਚ ਸੰਯੁਕਤ ਅਭਿਆਸ ਕਰਨਾ ਅਤੇ ਖੁਫੀਆ ਜਾਣਕਾਰੀ ਸਾਂਝਾ ਕਰਨ ਅਤੇ ਖੇਤਰੀ ਸੁਰੱਖਿਆ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਸ਼ਾਮਲ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ

ਇਕ ਸਰਕਾਰੀ ਬਿਆਨ ਮੁਤਾਬਕ ਰੂਸ ਪਾਕਿਸਤਾਨ ਸੰਯੁਕਤ ਫੌਜ ਸਲਾਹਕਾਰ ਕਮੇਟੀ ਦੇ ਤੀਸਰੇ ਦੌਰ ਦੀ ਬੈਠਕ ਇਸਲਾਮਾਬਾਦ 'ਚ ਹੋਈ। ਇਸ 'ਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਰੱਖਿਆ ਸਕੱਤਰ, ਲੈਫਟੀਨੈਂਟ ਜਨਰਲ (ਸੇਵਾਮੁਕਤ) ਮਿਆਂ ਮੁਹੰਮਦ ਹਿਲਾਲ ਹੁਸੈਨ ਨੇ ਕੀਤੀ, ਉਥੇ ਰੂਸੀ ਪੱਖ ਦੀ ਅਗਵਾਈ ਉਪ ਰੱਖਿਆ ਮੰਤਰੀ ਜਨਰਲ ਐਲੈਕਜੇਂਦਰ ਵੀ ਫੋਮਿਨ ਨੇ ਕੀਤਾ।

ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ

ਦੋਵਾਂ ਪੱਖਾਂ ਨੇ ਬੈਠਕ 'ਚ ਲਏ ਗਏ ਫੈਸਲਿਆਂ ਦੇ ਨਿਗਰਾਨੀ ਅਤੇ ਉਨ੍ਹਾਂ 'ਤੇ ਨਜ਼ਰ ਬਣ ਕੇ ਰੱਖ 'ਤੇ ਵੀ ਸਹਿਮਤੀ ਜਤਾਈ। ਬੈਠਕ ਤੋਂ ਪਹਿਲਾਂ ਦੋਵਾਂ ਪੱਖਾਂ ਦੇ ਅਧਿਕਾਰੀਆਂ ਨੇ ਆਪਣੇ ਦੁਵੱਲੇ ਸੰਬੰਧਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਅਤੇ ਵੱਡੇ ਅੰਤਰਰਾਸ਼ਟਰੀ ਵਿਸ਼ਾਂ 'ਤੇ ਵਿਚਾਰਾਂ ਦੇ ਮਿਲਣ 'ਤੇ ਸੰਤੁਸ਼ਟ ਜਤਾਈ। 


author

Karan Kumar

Content Editor

Related News