ਜ਼ੈਨਬ ਜਬਰ ਜਨਾਹ ਮਾਮਲਾ: ਕੋਰਟ ਨੇ ਕਿਹਾ- ਦੋਸ਼ੀ ਨੂੰ 4 ਵਾਰ ਦਿਓ ਫਾਂਸੀ

02/17/2018 3:19:25 PM

ਇਸਲਾਮਾਬਾਦ(ਬਿਊਰੋ)— ਪਾਕਿਸਤਾਨ ਦੇ ਪੰਜਾਬ ਵਿਚ 7 ਸਾਲ ਦੀ ਬੱਚੀ (ਜ਼ੈਨਬ) ਨਾਲ ਬਲਾਤਕਾਰ ਅਤੇ ਹੱਤਿਆ ਦੇ ਦਿਲ ਦਹਿਲਾ ਦੇਣ ਵਾਲੇ ਕੇਸ ਵਿਚ ਲਾਹੌਰ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਇਮਰਾਨ ਅਲੀ ਨੂੰ ਦੋਸ਼ੀ ਮੰਣਦੇ ਹੋਏ ਮੌਤ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰ ਮੰਨਿਆ ਅਤੇ ਕਿਹਾ ਕਿ ਬਲਾਤਕਾਰੀ ਨੂੰ 4 ਵਾਰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਕੋਰਟ ਨੇ ਇਸ ਮਾਮਲੇ ਵਿਚ 2 ਮਹੀਨੇ ਦੇ ਅੰਦਰ ਹੀ ਫੈਸਲਾ ਸੁਣਾ ਦਿੱਤਾ।
ਕਸੂਰ ਸ਼ਹਿਰ ਦੀ ਇਸ ਘਟਨਾ ਉੱਤੇ ਪੂਰੇ ਪਾਕਿਸਤਾਨ ਵਿਚ ਗ਼ੁੱਸਾ ਫੁੱਟ ਰਿਹਾ ਸੀ। ਮਾਸੂਮ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ ਵਿਚ ਗੁਆਂਢੀ ਇਮਰਾਨ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਭਾਵ ਸ਼ਨੀਵਾਰ ਨੂੰ ਲਾਹੌਰ ਹਾਈ ਕੋਰਟ ਨੇ ਫ਼ਾਂਸੀ ਦੀ ਸਜ਼ਾ ਦਾ ਫੈਸਲਾ ਸੁਣਾ ਦਿੱਤਾ।
ਦੱਸਣਯੋਗ ਹੈ ਕਿ ਇਸ ਮਾਮਲੇ ਨਾਲ ਪਾਕਿਸਤਾਨ ਦੇ ਲੋਕਾਂ ਨੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤਾ ਸੀ। ਇਸ ਨੂੰ ਪਾਕਿਸਤਾਨ ਦੀ ਨਿਰਭਿਆ ਵਰਗੀ ਘਟਨਾ ਕਿਹਾ ਜਾਣ ਲਗਾ। ਪਾਕਿਸਤਾਨ ਦੇ ਇਲਾਵਾ ਦੁਨੀਆ ਦੇ ਕਈ ਦੇਸ਼ਾਂ ਵਿਚ ਵੀ ਇਸ ਘਟਨਾ ਦੀ ਆਲੋਚਨਾ ਕੀਤੀ ਗਈ। ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਦੇ ਇਲਾਵਾ 25 ਸਾਲ ਜੇਲ ਦੀ ਸਜ਼ਾ ਵੀ ਸੁਣਾਈ ਗਈ ਹੈ। ਨਾਲ ਹੀ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਸ ਦਈਏ ਕਿ 5 ਜਨਵਰੀ ਨੂੰ ਬੱਚੀ ਲਾਪਤਾ ਹੋ ਗਈ ਸੀ। ਉਸ ਦੇ ਮਾਤਾ-ਪਿਤਾ ਸਊਦੀ ਅਰਬ ਗਏ ਹੋਏ ਸਨ ਅਤੇ ਉਹ ਆਪਣੀ ਇਕ ਰਿਸ਼ਤੇਦਾਰ ਦੇ ਨਾਲ ਰਹਿ ਰਹੀ ਸੀ। ਇਸ ਦੇ ਬਾਅਦ 9 ਜਨਵਰੀ ਨੂੰ ਸ਼ਾਹਬਾਜ ਖਾਨ ਰੋਡ ਨੇੜੇ ਕੂੜੇ ਦੇ ਇਕ ਢੇਰ ਤੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਪੋਸਟਮਾਰਟਮ ਰਿਪੋਰਟ ਵਿਚ ਬਲਾਤਕਾਰ ਦੀ ਪੁਸ਼ਟੀ ਹੋਈ ਸੀ।


Related News