ਅਫਗਾਨ ਸ਼ਰਨਾਥੀਆਂ ਨੂੰ ਵਾਪਸ ਭੇਜਣ ਦਾ ਦੂਜਾ ਪੜਾਅ ਜਲਦੀ ਸ਼ੁਰੂ ਕਰੇਗੀ ਪਾਕਿਸਤਾਨ

Thursday, Aug 29, 2024 - 06:52 PM (IST)

ਅਫਗਾਨ ਸ਼ਰਨਾਥੀਆਂ  ਨੂੰ ਵਾਪਸ ਭੇਜਣ ਦਾ ਦੂਜਾ ਪੜਾਅ ਜਲਦੀ ਸ਼ੁਰੂ ਕਰੇਗੀ ਪਾਕਿਸਤਾਨ

ਇਸਲਾਮਾਬਾਦ - ਪਾਕਿਸਤਾਨ ਦੇ ਗ੍ਰਹਿ  ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਅਫਗਾਨ ਸ਼ਰਨਾਰਥੀਆਂ ਨੂੰ ਵਾਪਸ ਭੇਜਣ ਦੇ ਦੂਜੇ ਪੜਾਅ ਨੂੰ ਜਲਦੀ ਸ਼ੁਰੂ ਕਰਨ ਦਾ ਯੋਜਨਾ ਸ਼ੁਰੂ ਕਰੇਗੀ। ਨਕਵੀ ਨੇ ਅਫਗਾਨ ਸ਼ਰਨਾਰਥੀਆਂ ਦੇ ਮੁੜ-ਵੇਸਬੇ ’ਚ  ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਭਾਈਚਾਰੇ  ਦੀ ਭੂਮਿਕਾ ਦੀ ਲੋੜ 'ਤੇ ਜ਼ੋਰ ਦਿੱਤਾ। ਅਫਗਾਨਿਸਤਾਨ ਲਈ ਵਿਸ਼ੇਸ਼ ਵਫਦ ਇੰਦ੍ਰਿਕਾ ਰਤਵਾਟੇ ਦੇ ਅਗਵਾਈ ਵਾਲੀ ਸੰਯੁਕਤ ਰਾਸ਼ਟਰ ਦੇ ਵਫਦ ਨਾਲ ਬੁੱਧਵਾਰ ਨੂੰ ਹੋਈ ਬੈਠਕ ਦੌਰਾਨ ਨਕਵੀ ਨੇ ਕਿਹਾ ਕਿ ਪਾਕਿਸਤਾਨ ਦਹਾਕਿਆਂ ਤੋਂ ਅਫਗਾਨ ਸ਼ਰਨਾਰਥੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਗੈਰ-ਕਾਨੂੰਨੀ ਵਿਦੇਸ਼ੀਆਂ ਦੀ ਪੜਾਅਬੱਧ ਵਾਪਸੀ ਪਹਿਲਾਂ ਹੀ ਸ਼ੁਰੂ ਹੋ ਚੁਕੀ ਹੈ। ਗ੍ਰਹਿ ਮੰਤਰੀ ਦੀ ਇਕ ਪ੍ਰੈੱਸ  ਰਿਲੀਜ਼ ਅਨੁਸਾਰ, ਨਕਵੀ ਨੇ ਗ੍ਰਹਿ ਮੰਤਰਾਲਾ ’ਚ  ਸੰਯੁਕਤ ਰਾਸ਼ਟਰ ਦੇ ਵਫਦ ਦਾ ਸਵਾਗਤ ਕਰਦਿਆਂ ਕਿਹਾ ਕਿ ਅਫਗਾਨ ਸ਼ਰਨਾਰਥੀਆਂ ਨੂੰ ਵਾਪਸ ਭੇਜਣ ਦੇ ਦੂਜੇ ਪੜਾਅ ਨੂੰ ਜਲਦੀ ਸ਼ੁਰੂ ਕੀਤਾ ਜਾਵੇਗਾ।

 ਇਹ ਵੀ ਪੜ੍ਹੋ ਆਸਟ੍ਰੇਲੀਆ ’ਚ ਵਾਪਰੀ ਦਰਦਨਾਕ ਘਟਨਾ : ਪਾਰਕ ’ਚ ਦੁੱਧ ਮੂੰਹੇ ਬੱਚੇ ’ਤੇ ਸੁੱਟੀ ਉਬਲਦੀ ਕੌਫੀ

ਪਾਕਿਸਤਾਨ ਨੇ ਆਤਮਘਾਤੀ ਹਮਲਿਆਂ ਦੀ ਵਾਧਾ ਦੇ ਬਾਅਦ ਪਿਛਲੇ ਸਾਲ ਨਵੰਬਰ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੇ ਪਹਿਲੇ ਪੜਾਅ ਨੂੰ ਸ਼ੁਰੂ ਕੀਤਾ ਸੀ। ਸਰਕਾਰ ਨੂੰ ਲੱਗਦਾ ਸੀ ਕਿ ਇਹ ਹਮਲੇ ਅਫਗਾਨਿਸਤਾਨ ਦੇ ਨਾਗਰਿਕਾਂ ਨੇ ਕੀਤੇ ਸਨ। ਸਰਕਾਰ ਨੇ ਉਨ੍ਹਾਂ 'ਤੇ ਤਸਕਰੀ, ਹਿੰਸਾ ਅਤੇ ਹੋਰ ਅਪਰਾਧ ਕਰਨ ਦਾ ਆਰੋਪ ਵੀ ਲਗਾਇਆ ਸੀ। ਮੰਨਿਆ ਜਾਂਦਾ ਹੈ ਕਿ ਇਸ ਪੜਾਅ ਅਧੀਨ ਲਗਭਗ 5 ਲੱਖ ਅਫਗਾਨੀਆਂ ਨੂੰ ਕੱਢ ਦਿੱਤਾ ਗਿਆ ਸੀ।  'ਡਾਨ' ਅਖਬਾਰ ਦੀ ਰਿਪੋਰਟ ਮੁਤਾਬਕ ਦੇਸ਼ ਵਾਪਸੀ ਯੋਜਨਾ ਦੇ ਦੂਜੇ ਪੜਾਅ 'ਚ ਅਫਗਾਨ ਨਾਗਰਿਕ ਕਾਰਡ (ਏ. ਸੀ. ਸੀ.) ਰੱਖਣ ਵਾਲੇ ਅਫਗਾਨਾਂ ਨੂੰ ਬਾਹਰ ਕੱਢਿਆ ਜਾਵੇਗਾ ਜਦਕਿ ਤੀਜੇ ਪੜਾਅ 'ਚ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਲਈ ਹਾਈ ਕਮਿਸ਼ਨਰ ਵੱਲੋਂ ਜਾਰੀ ਵੀਜ਼ਾ ਰੱਖਣ ਵਾਲੇ ਅਫਗਾਨਾਂ ਨੂੰ ਬਾਹਰ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ ਇਜ਼ਰਾਈਲ ਫੌਜ ਨੇ ‘ਵੈਸਟ ਬੈਂਕ’ ਦੇ ਪੰਜ ਹੋਰ ਕੱਟੜਪੰਥੀਆਂ ਨੂੰ ਮਾਰਨ ਦਾ ਕੀਤਾ ਦਾਅਵਾ

(UNHCR) ਵੱਲੋਂ ਜਾਰੀ ਕੀਤੇ ਗਏ ਸ਼ਰਨਾਰਥੀ ਰਜਿਸਟ੍ਰੇਸ਼ਨ (POR) ਕਾਰਡਾਂ ਦੇ ਸਬੂਤ ਹਨ। ਨਕਵੀ ਨੇ ਸੰਯੁਕਤ ਰਾਸ਼ਟਰ ਦੇ ਵਫਦ  ਨੂੰ ਪਾਕਿਸਤਾਨ ’ਚ ਅੱਤਵਾਦੀ ਹਮਲਿਆਂ ’ਚ ਤਹਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪਾਬੰਦੀਸ਼ੁਦਾ ਕੀਤੇ ਗਏ ਅੱਤਵਾਦੀ ਸੰਗਠਨ ਇਹ ਹਮਲੇ ਕਰਨ ਲਈ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਰ ਰਹੇ ਹਨ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਰਤਵਾਟੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਫਗਾਨ ਸ਼ਰਨਾਰਥੀਆਂ ਦੇ ਸਥਾਈ ਮੁੜ- ਵਸੇਬੇ  ਲਈ ਅਫਗਾਨਿਸਤਾਨ ਦੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਵਫਦ ਨੇ ਬਲੌਚਿਸਤਾਨ ਵਿਖੇ ਹਾਲ ’ਚ ਹੋਏ ਅੱਤਵਾਦੀ ਹਮਲਿਆਂ ਦੀ ਵੀ ਨਿੰਦਾ ਕੀਤੀ, ਜਿਸ ’ਚ ਬਲੌਚਿਸਤਾਨ ਲਿਬ੍ਰੇਸ਼ਨ ਆਰਮੀ ਦੇ ਹਮਲਿਆਂ ’ਚ 37 ਸੁਰੱਖਿਆ ਮੁਲਾਜ਼ਮਾਂ ਸਮੇਤ 70 ਲੋਕ ਮਾਰੇ ਗਏ ਸਨ। 

ਇਹ ਵੀ ਪੜ੍ਹੋ ਉਤਰਦੇ ਸਮੇਂ ਰਾਕੇਟ ’ਚ ਅੱਗ ਲੱਗਣ ਕਾਰਨ ਐੱਫ.ਏ.ਏ. ਨੇ ਸਪੇਸਐਕਸ ਨੂੰ ਉਡਾਨ ਭਰਨ ਤੋਂ ਰੋਕਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sunaina

Content Editor

Related News