ਬ੍ਰਿਟੇਨ, ਯੂ.ਏ.ਈ. ਵਿਚ ਜਾਇਦਾਦਾਂ ਦੇ ਪਾਕਿਸਤਾਨੀ ਮਾਲਕਾਂ ਨੂੰ ਨੋਟਿਸ ਭੇਜੇਗਾ ਪਾਕਿਸਤਾਨ

08/05/2018 4:51:50 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਟੈਕਸੇਸ਼ਨ ਅਤੇ ਮਨੀ ਲਾਂਡਰਿੰਗ (ਹਵਾਲਾ ਕਾਰੋਬਾਰ) ਨਾਲ ਜੁੜੇ ਅਪਰਾਧਾਂ ਦੀ ਜਾਂਚ ਕਰਨ ਵਾਲਾ ਚੋਟੀ ਦੀ ਸਰਕਾਰੀ ਸੰਸਥਾ ਕਲ ਤੋਂ ਉਨ੍ਹਾਂ ਤਕਰੀਬਨ 1500 ਪਾਕਿਸਤਾਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗੀ, ਜਿਨ੍ਹਾਂ ਨੇ ਬ੍ਰਿਟੇਨ ਅਤੇ ਦੁਬਈ ਵਿਚ ਜਾਇਦਾਦ ਖਰੀਦੀਆਂ ਹਨ। ਡਾਨ ਨਿਊਜ਼ ਪੇਪਰ ਵਿਚ ਅੱਜ ਪ੍ਰਕਾਸ਼ਿਤ ਇਕ ਖਬਰ ਵਿਚ ਚੋਟੀ ਦੇ ਇਨਕਮ ਟੈਕਸ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਫੈਡਰਲ ਰੈਵੇਨਿਊ ਬੋਰਡ (ਐਫ.ਬੀ.ਆਰ) ਦੋ ਪੜਾਅ ਵਿਚ ਕਾਰਨ ਦੱਸੋ ਨੋਟਿਸ ਜਾਰੀ ਕਰੇਗਾ। ਪਹਿਲੇ ਪੜਾਅ ਵਿਚ ਨੋਟਿਸ ਤਕਰੀਬਨ 1000 ਲੋਕਾਂ ਨੂੰ ਜਾਰੀ ਕੀਤਾ ਜਾਵੇਗਾ, ਜਿਨ੍ਹਾਂ ਨੇ ਬ੍ਰਿਟੇਨ ਵਿਚ ਜਾਇਦਾਦ ਖਰੀਦੀ ਹੈ ਅਤੇ ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਕਿਰਾਇਆ ਮਿਲ ਰਿਹਾ ਹੈ। ਨਿਊਜ਼ ਪੇਪਰ ਨੇ ਇਕ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਐਫ.ਬੀ.ਆਰ. ਇਨ੍ਹਾਂ ਨੋਟਿਸਾਂ ਨੂੰ ਆਪਣੇ ਦਫਤਰ ਤੋਂ ਭੇਜੇਗਾ। ਅਧਿਕਾਰੀਆਂ ਮੁਤਾਬਕ ਦੂਜੇ ਪੜਾਅ ਵਿਚ ਅਤੇ 500 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੇ ਦੁਬਈ ਵਿਚ ਜਾਇਦਾਦਾਂ ਖਰੀਦੀਆਂ ਹਨ। ਇਹ ਨੋਟਿਸ ਪਹਿਲਾ ਪੜਾਅ ਪੂਰਾ ਹੋਣ ਤੋਂ ਤੁਰੰਤ ਬਾਅਦ ਜਾਰੀ ਕੀਤੇ ਜਾਣਗੇ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਅਸਲ ਵਿਚ ਇਹ ਨਹੀਂ ਪਤਾ ਕਿ ਬ੍ਰਿਟੇਨ ਅਤੇ ਦੁਬਈ ਵਿਚ ਕਿੰਨਾ ਨਿਵੇਸ਼ ਕੀਤਾ ਗਿਆ ਹੈ। ਐਫ.ਬੀ.ਆਰ. ਅਧਿਕਾਰੀਆਂ ਦਾ ਮੰਨਣਾ ਹੈ ਕਿ ਨੋਟਿਸ ਤੋਂ ਟੈਕਸੇਸ਼ਨ ਵਿਭਾਗ ਨੂੰ ਇਹ ਪਤਾ ਲਗਾਉਣ ਵਿਚ ਮਦਦ ਮਿਲੇਗੀ ਕਿ ਪ੍ਰਾਪਤਕਰਤਾਵਾਂ ਨੇ ਜਾਇਦਾਦਾਂ ਬਾਰੇ ਪਾਕਿਸਤਾਨ ਵਿਚ ਐਲਾਨ ਕੀਤਾ ਹੈ ਜਾਂ ਨਹੀਂ।


Related News