ਪਾਕਿਸਤਾਨ ਕਿਸੇ ਵੀ ਕੀਮਤ ’ਤੇ ਗੋਡੇ ਨਹੀਂ ਟੇਕੇਗਾ : ਪਾਕਿ ਰੱਖਿਆ ਮੰਤਰੀ
Thursday, Mar 13, 2025 - 10:54 PM (IST)

ਇਸਲਾਮਾਬਾਦ- ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਬਲੋਚ ਲੜਾਕਿਆਂ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਕਿ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਕਦੇ ਵੀ ਪਾਕਿਸਤਾਨ ਨੂੰ ਝੁਕਾ ਨਹੀਂ ਸਕਦੀ।
ਉਨ੍ਹਾਂ ਇਕ ਇੰਟਰਵਿਊ ਦੌਰਾਨ ਕਿਹਾ ਕਿ ਪਾਕਿਸਤਾਨ ਕਿਸੇ ਵੀ ਕੀਮਤ ’ਤੇ ਝੁਕਣ ਵਾਲਾ ਨਹੀਂ ਹੈ। ਅਸੀਂ ਕਿਸੇ ਨੂੰ ਵੀ ਆਪਣੇ ਲੋਕਾਂ ਨੂੰ ਬੰਧਕ ਨਹੀਂ ਬਣਾਉਣ ਦੇਵਾਂਗੇ। ਅਸੀਂ ਨਹੀਂ ਚਾਹਾਂਗੇ ਕਿ ਕੋਈ ਸਾਡੇ ਲੋਕਾਂ ਨੂੰ ਬੰਧਕ ਬਣਾਵੇ ਅਤੇ ਫਿਰ ਬਦਲੇ ਵਿਚ ਸਾਨੂੰ ਹੁਕਮ ਦੇਵੇ। ਕੱਲ ਨੂੰ ਉਹ ਹੋਰ ਲੋਕਾਂ ਨੂੰ ਅਗਵਾ ਕਰਨਗੇ ਅਤੇ ਬਦਲੇ ਵਿਚ ਅੱਤਵਾਦੀਆਂ ਦੀ ਰਿਹਾਈ ਦੀ ਮੰਗ ਕਰਨਗੇ, ਇਹ ਸਵੀਕਾਰਯੋਗ ਨਹੀਂ ਹੈ।
ਫੌਜ ਦੇ ਇਸ ਬਿਆਨ ਦਾ ਬੀ. ਐੱਲ. ਏ. ਨੇ ਖੰਡਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੱਗਭਗ 150 ਲੋਕ ਅਜੇ ਵੀ ਉਨ੍ਹਾਂ ਦੇ ਕਬਜ਼ੇ ਵਿਚ ਹਨ।