ਅੱਤਵਾਦ ਵਿਰੁੱਧ ਲੜਾਈ ''ਚ ਧਾਰਮਿਕ ਵਿਦਵਾਨਾਂ ਨੂੰ  ਸ਼ਾਮਲ ਕਰੇਗਾ ਪਾਕਿਸਤਾਨ

Thursday, Sep 05, 2024 - 02:26 PM (IST)

ਅੱਤਵਾਦ ਵਿਰੁੱਧ ਲੜਾਈ ''ਚ ਧਾਰਮਿਕ ਵਿਦਵਾਨਾਂ ਨੂੰ  ਸ਼ਾਮਲ ਕਰੇਗਾ ਪਾਕਿਸਤਾਨ

ਇਸਲਾਮਾਬਾਦ  - ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਅੱਤਵਾਦ ਦੇ ਵਿਰੁੱਧ ਜੰਗ 'ਚ ਇਕਜੁੱਟ 'ਬਿਰਤਾਂਤ' ਵਿਕਸਤ ਕਰਨ ਲਈ ਵੱਖ-ਵੱਖ ਫਿਰਕਿਆਂ ਦੇ ਧਾਰਮਿਕ ਵਿਦਵਾਨਾਂ ਨਾਲ ਸਲਾਹ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਟ੍ਰਿਬਿਊਨ ਐਕਸਪ੍ਰੈੱਸ ਨੇ ਰੇਡੀਓ ਪਾਕਿਸਤਾਨ ਦੇ ਹਵਾਲੇ ਨਾਲ ਕਿਹਾ ਕਿ ਬਲੌਚਿਸਤਾਨ ’ਚ ਅੱਤਵਾਦੀ  ਹਮਲਿਆਂ ਦੀ ਤਾਜ਼ਾ ਲਹਿਰ ਤੋਂ ਬਾਅਦ ਇਹ ਪਹਿਲਕਦਮੀ ਕੀਤੀ ਗਈ ਹੈ, ਜਿਸ ’ਚ 50 ਤੋਂ ਵੱਧ ਮੌਤਾਂ ਹੋਈਆਂ ਹਨ। ਕੇਂਦਰ ਰੁਏਤ-ਏ-ਹਿਲਾਲ ਕਮੇਟੀ ਦੇ ਚੇਅਰਮੈਨ ਮੌਲਾਨਾ ਸਈਅਦ ਮੁਹੰਮਦ ਅਬਦੁਲ ਖਬੀਰ ਆਜ਼ਾਦ ਨਾਲ ਮੀਟਿੰਗ ਦੌਰਾਨ ਨਕਵੀ ਨੇ ਅੱਤਵਾਦ ਵਿਰੁੱਧ ਪ੍ਰਭਾਵਸ਼ਾਲੀ ਰਣਨੀਤੀ ਬਣਾਉਣ ਲਈ ਸਾਰੀਆਂ ਵਿਚਾਰਧਾਰਾਵਾਂ ਦੇ ਉਲੇਮਾ ਨੂੰ ਸ਼ਾਮਲ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਯੂਰਪ ’ਚ ਰਾਸ਼ਟਰਵਾਦੀ ਪਾਰਟੀਆਂ ਨੂੰ ਬੜ੍ਹਤ, ਆਸਟ੍ਰੀਆ ’ਚ ਫ੍ਰੀਡਮ ਪਾਰਟੀ ਵੱਡੀ ਜਿੱਤ ਵੱਲ

ਇਸ ਦੌਰਾਨ ਮੰਤਰੀ ਨੇ ਧਾਰਮਿਕ ਨੇਤਾਵਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ  ਅੱਤਵਾਦ ਅਤੇ ਕੱਟੜਪੰਥੀ ਵਿਚਾਰਧਾਰਾਵਾਂ ਦਾ ਮੁਕਾਬਲਾ ਕਰਨ ਲਈ ਧਾਰਮਿਕ ਵਿਦਵਾਨਾਂ ਨੂੰ ਸ਼ਾਮਲ ਕਰਨ ਲਈ ਦੇਸ਼ ਪੱਧਰੀ  ਵਿਚਾਰ-ਵਟਾਂਦਰੇ ਦੀ ਮੁਹਿੰਮ ਦੀ ਯੋਜਨਾ ਬਣਾਈ ਹੈ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਅੱਤਵਾਦੀ ਹਮਲਿਆਂ 'ਚ ਵਾਧੇ ਲਈ ਗੁਆਂਢੀ ਦੇਸ਼ ਅਫਗਾਨਿਸਤਾਨ 'ਤੇ ਉਂਗਲ ਉਠਾਈ ਹੈ। ਸਰਕਾਰ ਦਾ ਦਾਅਵਾ ਹੈ ਕਿ ਅਫਗਾਨਿਸਤਾਨ 'ਚ ਅੱਤਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਵਿਰੋਧੀ ਸਮੂਹਾਂ ਦਾ ਹੌਸਲਾ ਵਧਿਆ ਹੈ ਅਤੇ ਤਾਲਿਬਾਨ ਨੇ ਕਾਬੁਲ 'ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਕਾਬੁਲ ਨੇ ਅੱਤਵਾਦੀ ਸਮੂਹਾਂ ਨੂੰ ਆਪਣੇ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


author

Sunaina

Content Editor

Related News