ਅਫਗਾਨਿਸਤਾਨ ’ਚ ਇਨਕਲੂਸਿਵ ਪ੍ਰਸ਼ਾਸਨ ਲਈ ਤਾਲਿਬਾਨ ਦੀ ਮਦਦ ਕਰੇਗਾ ਪਾਕਿਸਤਾਨ : ਬਾਜਵਾ
Sunday, Sep 05, 2021 - 11:06 AM (IST)
ਇਸਲਾਮਾਬਾਦ-ਪਾਕਿਸਤਾਨ ਦੀ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੇ ਸ਼ਨੀਵਾਰ ਨੂੰ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੂੰ ਕਿਹਾ ਕਿ ਅਫਗਾਨਿਸਤਾਨ ਵਿਚ ਇਨਕਲੂਸਿਵ ਪ੍ਰਸ਼ਾਸਨ ਦੇ ਗਠਨ ਵਿਚ ਇਸਲਾਮਾਬਾਦ ਤਾਲਿਬਾਨ ਦੀ ਮਦਦ ਕਰੇਗਾ। ਬਾਜਵਾ ਨੇ ਰਾਬ ਨਾਲ ਇਥੇ ਆਪਣੀ ਮੁਲਾਕਾਤ ਦੌਰਾਨ ਪ੍ਰੰਪਰਿਕ ਹਿੱਤ, ਖੇਤਰੀ ਸੁਰੱਖਿਆ ਅਤੇ ਅਫਗਾਨਿਸਤਾਨ ਵਿਚ ਸਥਿਤੀ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ। ਬਾਜਵਾ ਨੇ ਮੀਟਿੰਗ ਦੌਰਾਨ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਲੜਾਈ ਜਾਰੀ ਰੱਖੇਗਾ।