ਪਾਕਿਸਤਾਨ : ਕਾਲਜ 'ਚ ਕੁੜੀਆਂ ਕਰ ਰਹੀਆਂ ਸਨ ਡਾਂਸ ਤਾਂ ਪ੍ਰਿੰਸੀਪਲ ਸੁੱਟਣ ਲੱਗਾ ਨੋਟ (ਵੀਡੀਓ)

Friday, Dec 10, 2021 - 11:40 AM (IST)

ਪਾਕਿਸਤਾਨ : ਕਾਲਜ 'ਚ ਕੁੜੀਆਂ ਕਰ ਰਹੀਆਂ ਸਨ ਡਾਂਸ ਤਾਂ ਪ੍ਰਿੰਸੀਪਲ ਸੁੱਟਣ ਲੱਗਾ ਨੋਟ (ਵੀਡੀਓ)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਬਹਾਵਲਪੁਰ ਦੇ ਇੱਕ ਕਾਲਜ ਵਿੱਚ ਸਮਾਗਮ ਦੌਰਾਨ ਵਿਦਿਆਰਥੀ ਡਾਂਸ ਕਰ ਰਹੇ ਸਨ ਅਤੇ ਇਸ ਦੌਰਾਨ ਪ੍ਰਿੰਸੀਪਲ ਵੀ ਇਸ ਡਾਂਸ ਵਿੱਚ ਸ਼ਾਮਲ ਹੋ ਗਏ ਅਤੇ ਉਹਨਾਂ ਨੇ ਨੋਟ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਹੋਰ ਮੁਲਾਜ਼ਮ ਵੀ ਡਾਂਸ ਵਿੱਚ ਸ਼ਾਮਲ ਹੋਏ। ਕਾਲਜ 'ਚ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨਾਲ 'ਅਸ਼ਲੀਲ' ਡਾਂਸ ਕਰਨ ਦੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਬਖੇੜਾ ਕਰ ਦਿੱਤਾ ਹੈ। ਪਾਕਿਸਤਾਨ ਦੇ ਬਹਾਵਲਪੁਰ ਦੇ ਡਿਪਟੀ ਕਮਿਸ਼ਨਰ (ਡੀਸੀ) ਅਤੇ ਰਹੀਮ ਯਾਰ ਖਾਨ ਨੇ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਕਾਲਜ ਸਮਾਗਮਾਂ ਦੌਰਾਨ "ਡਾਂਸ ਅਤੇ ਹੋਰ ਗਤੀਵਿਧੀਆਂ" ਦੀ ਜਾਂਚ ਦੇ ਹੁਕਮ ਦਿੱਤੇ ਹਨ।

 

ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਇਹ ਹੁਕਮ ਕਾਲਜ ਦੇ ਸਮਾਗਮ ਦੌਰਾਨ ਕਥਿਤ 'ਅਸ਼ਲੀਲ' ਡਾਂਸ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜਾਰੀ ਕੀਤੇ ਗਏ। ਪੁਲਸ ਨੇ ਬੁੱਧਵਾਰ ਨੂੰ ਹਾਸਿਲਪੁਰ ਦੇ ਇੱਕ ਨਿੱਜੀ ਕਾਲਜ ਦੇ ਪ੍ਰਿੰਸੀਪਲ, ਕੁਝ ਕਰਮਚਾਰੀਆਂ ਅਤੇ ਵਿਦਿਆਰਥੀਆਂ ਸਮੇਤ 40 ਲੋਕਾਂ ਖ਼ਿਲਾਫ਼ "ਅਸ਼ਲੀਲ" ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਸਬੰਧਤ ਸਹਾਇਕ ਕਮਿਸ਼ਨਰ (ਏ.ਸੀ.) ਨੇ ਵੀ ਕਾਲਜ ਨੂੰ ਸੀਲ ਕਰ ਦਿੱਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ, ਕੁਝ ਸਟਾਫ਼ ਕਰਮੀਆਂ ਅਤੇ ਕੁੜੀਆਂ ਦੇ ਡਾਂਸ ਕਰਨ ਦੀਆਂ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਸ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਨੇ Omicron ਵੈਰੀਐਂਟ ਦੇ ਪਹਿਲੇ ਕੇਸ ਦੀ ਕੀਤੀ ਪੁਸ਼ਟੀ

ਡੀਸੀ ਨੇ ਦਿੱਤੇ ਇਹ ਆਦੇਸ਼
ਵੀਡੀਓ ਕਲਿਪ ਵਿਚ ਦੇਖਿਆ ਜਾ ਸਕਦਾ ਹੈ ਕਿ ਕਾਲਜ ਦੇ ਸਮਾਗਮ ਦੌਰਾਨ ਸਟੇਜ 'ਤੇ ਮੁੰਡੇ ਅਤੇ ਕੁੜੀਆਂ ਮੰਚ 'ਤੇ ਨੱਚ ਰਹੇ ਸਨ, ਜਦੋਂ ਕਿ ਕਾਲਜ ਪ੍ਰਿੰਸੀਪਲ ਅਤੇ ਹੋਰ ਵੀ ਉਨ੍ਹਾਂ ਨਾਲ ਸ਼ਾਮਲ ਹੋਏ ਅਤੇ ਉਨ੍ਹਾਂ 'ਤੇ ਨੋਟਾਂ ਦੀ ਵਰਖਾ ਕੀਤੀ। ਵੀਡੀਓ ਦਾ ਨੋਟਿਸ ਲੈਂਦਿਆਂ, ਡੀਸੀ ਨੇ ਹਾਸਿਲਪੁਰ ਏਸੀ ਨੂੰ ਕਾਲਜ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਅਤੇ ਮਾਮਲੇ ਦੀ ਜਾਂਚ ਲਈ ਆਪਣੀ (ਏਸੀ) ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ। ਕਾਲਜ ਵਿੱਚ ‘ਅਸ਼ਲੀਲ ਸਮਾਗਮ’ ਕਰਵਾਉਣ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਨਾਲ-ਨਾਲ ਤਿੰਨ ਦਿਨਾਂ ਵਿੱਚ ਰਿਪੋਰਟ ਪੇਸ਼ ਕੀਤੀ ਜਾਣੀ ਹੈ।

 

ਐਫਆਈਆਰ ਮੁਤਾਬਕ ਪ੍ਰਿੰਸੀਪਲ ਅਤੇ ਹੋਰਾਂ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ, ਜਿੱਥੇ ਐਂਪਲੀਫਾਇਰ ਐਕਟ ਦੀ ਉਲੰਘਣਾ ਕਰਕੇ ਉੱਚੀ ਆਵਾਜ਼ ਵਿੱਚ ਗੀਤ ਚਲਾਏ ਗਏ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰੋਗਰਾਮ ਦੌਰਾਨ "ਅਸ਼ਲੀਲ" ਡਾਂਸ ਕੀਤਾ ਗਿਆ ਅਤੇ ਸਟੇਜ 'ਤੇ ਡਾਂਸਰਾਂ ਅਤੇ ਹਾਲ ਵਿੱਚ ਹੋਰਾਂ ਦੁਆਰਾ "ਇਤਰਾਜ਼ਯੋਗ ਇਸ਼ਾਰੇ" ਕੀਤੇ ਗਏ। ਸ਼ਿਕਾਇਤਕਰਤਾ ਨੇ ਪ੍ਰੋਗਰਾਮ ਨੂੰ "ਵਿਦਿਅਕ, ਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਉਲੰਘਣਾ" ਕਰਾਰ ਦਿੱਤਾ ਅਤੇ ਪ੍ਰਿੰਸੀਪਲ ਅਤੇ ਉਸਦੇ ਸਾਥੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਪੁਲਸ ਨੇ ਦੱਸਿਆ ਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


author

Vandana

Content Editor

Related News