ਗਰੀਬੀ ਖਤਮ ਕਰਨ ਲਈ ਚੀਨ ਤੋਂ ਸਿੱਖਣਾ ਚਾਹੁੰਦੀ ਹੈ ਪਾਕਿ ਸਰਕਾਰ : ਇਮਰਾਨ ਖਾਨ

Saturday, Jan 02, 2021 - 12:50 AM (IST)

ਗਰੀਬੀ ਖਤਮ ਕਰਨ ਲਈ ਚੀਨ ਤੋਂ ਸਿੱਖਣਾ ਚਾਹੁੰਦੀ ਹੈ ਪਾਕਿ ਸਰਕਾਰ : ਇਮਰਾਨ ਖਾਨ

ਇਸਲਾਮਾਬਾਦ-ਚੀਨ ਦੇ ਵਿਕਾਸ ਮਾਡਲ ਦੀ ਪ੍ਰਸ਼ੰਸ਼ਾ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਰਥਿਕ ਵਾਧੇ ਨੂੰ ਤੇਜ਼ ਕਰਨ ਅਤੇ ਗਰੀਬੀ ਖਤਮ ਕਰਨ ਲਈ ਚੀਨ ਦੇ ਉਦਯੋਗਿਕ ਵਿਕਾਸ ਤੋਂ ਸਿੱਖਣਾ ਚਾਹੁੰਦੀ ਹੈ। ਖਾਨ ਨੇ ਇਥੇ ਇਕ ਪ੍ਰੋਗਰਾਮ ’ਚ ਕਿਹਾ ਕਿ ਜੇਕਰ ਅਸੀਂ ਇਸ ਦੁਨੀਆ ’ਚ ਕਿਸੇ ਦੇਸ਼ ਤੋਂ ਸਿੱਖ ਸਕਦੇ ਹਾਂ ਤਾਂ ਉਹ ਚੀਨ ਹੈ। ਉਸ ਦਾ ਵਿਕਾਸ ਮਾਡਲ ਪਾਕਿਸਤਾਨ ਲਈ ਸਭ ਤੋਂ ਜ਼ਿਆਦਾ ਢੁਕਵਾਂ ਹੈ।

ਇਹ ਵੀ ਪੜ੍ਹੋ -ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef

ਉਨ੍ਹਾਂ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਚੀਨ ਨੇ ਪਿਛਲੇ 30 ਸਾਲਾਂ ’ਚ ਵਿਕਾਸ ਕੀਤਾ ਹੈ, ਉਹ ਗੱਲ ਹੈ ਜਿਸ ਤੋਂ ਅਸੀਂ ਸਿੱਖ ਸਕਦੇ ਹਾਂ। ਖਾਨ ਨੇ ਕਿਹਾ ਕਿ ਚੀਨ ਸਾਬਤ ਕਰ ਸਕਿਆ ਹੈ ਕਿ ਗਰੀਬੀ ਉਨਮੂਲਨ ਹੀ ਅਸਲੀ ਵਿਕਾਸ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਸ ਨੇ ਵਪਾਰੀਕਰਨ ਕੀਤਾ, ਵਿਸ਼ੇਸ਼ ਬਰਾਮਦਗੀ ਖੇਤਰ ਬਣਾਏ, ਵਿਦੇਸ਼ ਤੋਂ ਨਿਵੇਸ਼ ਹਾਸਲ ਕੀਤਾ ਅਤੇ ਉਨ੍ਹਾਂ ਦੀ ਵਰਤੋਂ ਆਪਣੀ ਦਰਾਮਦਗੀ ਵਧਾਉਣ ਲਈ ਕੀਤੀ, ਉਸ ਤਰ੍ਹਾਂ ਉਨ੍ਹਾਂ ਨੇ ਉਸ ਧਨ ਦਾ ਇਸਤੇਮਾਲ ਆਪਣੇ ਲੋਕਾਂ ਨੂੰ ਗਰੀਬੀ ਤੋਂ ਉਭਰਨ ’ਚ ਇਸਤੇਮਾਲ ਕੀਤਾ, ਇਤਿਹਾਸ ’ਚ ਅਜਿਹਾ ਕੋਈ ਉਦਾਹਰਣ ਨਹੀਂ ਹੈ। 

ਇਹ ਵੀ ਪੜ੍ਹੋ -ਈਰਾਨੀ ਜਨਰਲ ਦੀ ਅਮਰੀਕਾ ਨੂੰ ਚਿਤਾਵਨੀ : ਫੌਜ ਦਬਾਅ ਦਾ ਜਵਾਬ ਦੇਣ ਲਈ ਤਿਆਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News